ਇੰਦੌਰ ਸਮੇਤ ਮੱਧ ਪ੍ਰਦੇਸ਼ ਦੇ ਕਈ ਸ਼ਹਿਰਾਂ ’ਚ 19 ਅਪ੍ਰੈਲ ਤਕ ਵਧਿਆ ਲਾਕਡਾਊਨ

Saturday, Apr 10, 2021 - 07:31 PM (IST)

ਇੰਦੌਰ ਸਮੇਤ ਮੱਧ ਪ੍ਰਦੇਸ਼ ਦੇ ਕਈ ਸ਼ਹਿਰਾਂ ’ਚ 19 ਅਪ੍ਰੈਲ ਤਕ ਵਧਿਆ ਲਾਕਡਾਊਨ

ਭੋਪਾਲ (ਭਾਸ਼ਾ)-ਕੋਰੋਨਾ ਦੀ ਲਾਗ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਮੱਧ ਪ੍ਰਦੇਸ਼ ਸਰਕਾਰ ਨੇ ਇੰਦੌਰ ਸਮੇਤ ਕਈ ਸ਼ਹਿਰਾਂ ’ਚ ਲਾਗੂ ਲਾਕਡਾਊਨ ਨੂੰ 19 ਅਪ੍ਰੈਲ ਤਕ ਵਧਾਉਣ ਦਾ ਸ਼ਨੀਵਾਰ ਫੈਸਲਾ ਕੀਤਾ। ਉੱਚ ਮੁੱਖ ਸਕੱਤਰ (ਗ੍ਰਹਿ ਵਿਭਾਗ) ਰਾਜੇਸ਼ ਰਾਜੌਰਾ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਸੂਬਾ ਸਰਕਾਰ ਨੇ ਇਸ ਤੋਂ ਇਲਾਵਾ ਕੁਝ ਹੋਰ ਜ਼ਿਲ੍ਹਿਆਂ ’ਚ ਲਾਕਡਾਊਨ 22 ਅਪ੍ਰੈਲ ਤਕ ਵਧਾ ਦਿੱਤਾ ਹੈ। ਪਤਾ ਹੋਵੇ ਕਿ ਸੂਬੇ ਦੇ ਸ਼ਹਿਰੀ ਇਲਾਕਿਆਂ ’ਚ ਸ਼ੁੱਕਰਵਾਰ ਸ਼ਾਮ ਤੋਂ ਸੋਮਵਾਰ ਸਵੇਰੇ 6 ਵਜੇ ਤਕ ਲਾਕਡਾਊਨ ਲਾਗੂ ਕੀਤਾ ਗਿਆ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਜ਼ਿਲ੍ਹਾ ਆਫਤ ਪ੍ਰਬੰਧਨ ਕਮੇਟੀਆਂ ਨਾਲ ਕੋਰੋਨਾ ਦੀ ਲਾਗ ਦੀ ਹਾਲਤ ਲਈ ਸਮੀਖਿਆ ਮੀਟਿੰਗ ’ਚ ਇਸ ਬਾਰੇ ਫੈਸਲਾ ਲਿਆ ਗਿਆ।

ਰਾਜੌਰਾ ਨੇ ਦੱਸਿਆ ਕਿ ਇੰਦੌਰ ਸ਼ਹਿਰ ’ਚ ਸ਼ੁੱਕਰਵਾਰ ਸ਼ਾਮ ਤੋਂ ਲਾਇਆ ਗਿਆ ਲਾਕਡਾਊਨ ਹੁਣ ਸੋਮਵਾਰ ਨੂੰ ਖਤਮ ਨਾ ਹੋ ਕੇ 19 ਅਪ੍ਰੈਲ ਸਵੇਰੇ ਛੇ ਵਜੇ ਤਕ ਰਹੇਗਾ। ਇਸ ਤੋਂ ਇਲਾਵਾ ਸ਼ਾਜਾਪੁਰ, ਉੱਜੈਨ, ਬਰਵਾਨੀ, ਰਾਜਗੜ੍ਹ ਅਤੇ ਵਿਦਿਸ਼ਾ ਜ਼ਿਲ੍ਹਿਆਂ ਵਿਚ ਲਾਕਡਾਊਨ 19 ਅਪ੍ਰੈਲ ਸਵੇਰੇ 6 ਵਜੇ ਤੱਕ ਵਧਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਬਲਪੁਰ ਸ਼ਹਿਰ ਤੋਂ ਇਲਾਵਾ ਬਾਲਾਘਾਟ, ਨਰਸਿੰਘਪੁਰ ਤੇ ਸਿਵਨੀ ਜ਼ਿਲ੍ਹਿਆਂ ’ਚ 12 ਅਪ੍ਰੈਲ ਦੀ ਰਾਤ ਤੋਂ 22 ਅਪ੍ਰੈਲ ਦੀ ਸਵੇਰ ਤਕ ਲਾਕਡਾਊਨ ਲਾਉਣ ਦਾ ਫੈਸਲਾ ਲਿਆ ਗਿਆ ਹੈ। ਰਾਜੌਰਾ ਨੇ ਕਿਹਾ ਕਿ ਇਸ ਸਬੰਧ ਵਿਚ ਸੀ.ਆਰ.ਪੀ.ਸੀ .ਦੀ ਧਾਰਾ 144 ਅਧੀਨ ਕਾਨੂੰਨੀ ਹੁਕਮ ਸਬੰਧਤ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਕੀਤੇ ਜਾਣਗੇ।


author

Anuradha

Content Editor

Related News