ਹਰਿਆਣਾ ''ਚ ਸਕੂਲ ਖੋਲ੍ਹਣ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤਾ ਨਵਾਂ ਆਦੇਸ਼

Wednesday, Jun 03, 2020 - 06:33 PM (IST)

ਹਰਿਆਣਾ ''ਚ ਸਕੂਲ ਖੋਲ੍ਹਣ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤਾ ਨਵਾਂ ਆਦੇਸ਼

ਚੰਡੀਗੜ੍ਹ-ਹਰਿਆਣਾ 'ਚ ਸਕੂਲ ਖੋਲ੍ਹਣ ਦੀ ਕਵਾਇਦ ਤੇਜ਼ ਹੋ ਗਈ ਹੈ। ਸਰਕਾਰ ਤਿੰਨ ਪੜਾਵਾਂ 'ਚ ਸਕੂਲ ਖੋਲ੍ਹੇਗੀ। ਸਕੂਲ ਖੋਲ੍ਹਣ ਤੋਂ ਪਹਿਲਾਂ ਡੈਮੋ ਕਲਾਸਾਂ ਚਲਾਈਆਂ ਜਾਣਗੀਆਂ। ਸਿੱਖਿਆ ਮੰਤਰੀ ਕੰਵਰ ਪਾਲ ਗੁਰਜਰ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ 10ਵੀਂ, 11ਵੀਂ, 12ਵੀਂ ਕਲਾਸਾਂ ਸਭ ਤੋਂ ਪਹਿਲਾਂ ਸ਼ੁਰੂ ਕੀਤੀਆਂ ਜਾਣਗੀਆਂ। ਛੇਵੀਂ ਤੋਂ 9ਵੀਂ ਕਲਾਸਾਂ ਉਸ ਤੋਂ ਬਾਅਦ ਸ਼ੁਰੂ ਕਰਨਗੇ। ਸਭ ਤੋਂ ਅੰਤ 'ਚ ਪਹਿਲੀ ਤੋਂ ਪੰਜਵੀਂ ਤੱਕ ਦੀਆਂ ਕਲਾਸਾਂ ਸ਼ੁਰੂ ਕਰਨ ਦਾ ਵਿਚਾਰ ਹੈ।

ਇਨ੍ਹਾਂ ਗੱਲਾਂ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਕਿ ਅੱਧੇ ਬੱਚੇ ਇਕ ਦਿਨ ਬੁਲਾਏ ਜਾਣਗੇ ਅਤੇ ਅੱਧੇ ਬੱਚੇ ਅਗਲੇ ਦਿਨ ਬੁਲਾਏ ਜਾਣਗੇ। ਦੂਜਾ ਵਿਚਾਰ ਇਹ ਹੈ ਕਿ ਅੱਧੇ ਬੱਚਿਆਂ ਨੂੰ ਸਵੇਰ ਦੇ ਸਮੇਂ ਬੁਲਾਇਆ ਜਾਵੇ ਅਤੇ ਅੱਧੇ ਬੱਚੇ ਸ਼ਾਮ ਨੂੰ ਬੁਲਾਏ ਜਾਣਗੇ। ਜ਼ਿਲਾ ਪੱਧਰ 'ਤੇ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ, ਸੁਝਾਅ ਲਏ ਜਾ ਰਹੇ ਹਨ। ਮਾਹਰਾਂ ਦੀ ਸਲਾਹ ਹੈ ਕਿ ਕੋਰੋਨਾ ਵਾਇਰਸ ਲੰਬੇ ਸਮੇਂ ਤੱਕ ਚੱਲੇਗਾ। 

ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਜੋ ਬੱਚੇ 11ਵੀਂ ਕਲਾਸ 'ਚ ਆਰਟਸ ਅਤੇ ਕਾਮਰਸ ਫੈਕਲਟੀ ਲੈਣਗੇ, ਉਨ੍ਹਾਂ ਦਾ ਨਤੀਜਾ ਔਸਤ ਆਧਾਰ 'ਤੇ ਤਿਆਰ ਕੀਤਾ ਜਾਵੇਗਾ, ਜੋ ਬੱਚੇ ਸਾਇੰਸ ਫੈਕਲਟੀ ਲੈਣਗੇ, ਉਨ੍ਹਾਂ ਦੀ ਪ੍ਰੀਖਿਆ ਹੋਵੇਗੀ। ਸੋਮਵਾਰ ਤੱਕ ਦਸਵੀਂ ਦਾ ਨਤੀਜਾ ਆ ਜਾਵੇਗਾ ਅਤੇ 1 ਤੋਂ 15 ਜੁਲਾਈ ਤੱਕ 12ਵੀਂ ਦੀਆਂ ਪ੍ਰੀਖਿਆਵਾਂ ਹੋਣਗੀਆਂ।


author

Iqbalkaur

Content Editor

Related News