ਕੋਰੋਨਾ ਖਿਲਾੜ ਜੰਗ ਲੜ ਰਿਹਾ ਇਹ ਅਫਸਰ, ਨਹੀਂ ਦੇਖ ਸਕਿਆ ਨਵਜੰਮੀ ਧੀ ਦਾ ਮੂੰਹ
Tuesday, Apr 07, 2020 - 07:25 PM (IST)

ਨਵੀਂ ਦਿੱਲੀ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਜਿੱਥੇ ਡਾਕਟਰਾਂ ਨੇ ਮਰੀਜ਼ਾਂ ਦੀ ਦੇਖਭਾਲ ਕਰਨ 'ਚ ਜੁਟੇ ਹੋਏ ਹਨ, ਉੱਥੇ ਹੀ ਕੋਰੋਨਾ ਖਿਲਾਫ ਜੰਗ 'ਚ ਮੋਰਚਾ ਸੰਭਾਲ ਰਿਹਾ ਇਕ ਅਜਿਹਾ ਅਫਸਰ ਵੀ ਸ਼ਾਮਲ ਹੈ ਜਿਸ ਨੇ ਆਪਣੇ ਘਰ 'ਚ ਨਵਜੰਮੀ ਧੀ ਦਾ ਮੂੰਹ ਤੱਕ ਨਹੀਂ ਦੇਖ ਸਕਿਆ ਹੈ।
ਦਰਅਸਲ ਨੋਇਡਾ 'ਚ ਕੋਰੋਨਾ ਜਾਂਚ 'ਚ ਲੱਗੀ ਟੀਮ ਦੇ ਬਤੌਰ ਫੀਲਡ ਅਫਸਰ ਦੇ ਤੌਰ 'ਤੇ ਤਾਇਨਾਤ ਰਾਜੀਵ ਰਾਏ ਦੇ ਘਰ 'ਚ ਇਕ ਨਨ੍ਹੀ ਪਰੀ ਦਾ ਜਨਮ ਹੋਇਆ ਹੈ। ਅਫਸਰ ਰਾਜੀਵ ਰਾਏ ਨੂੰ ਜਦੋਂ ਇਹ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਨਨ੍ਹੀ ਪਰੀ ਨੇ ਜਨਮ ਲਿਆ ਹੈ ਤਾਂ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਪਰ ਨਾ ਤਾਂ ਉਹ ਉਸਨੂੰ ਆਪਣੀ ਗੋਦ 'ਚ ਲੈ ਸਕੇ ਅਤੇ ਨਾ ਹੀ ਚੰਗੀ ਤਰ੍ਹਾਂ ਉਸਦਾ ਚਿਹਰਾ ਵੇਖਿਆ ਹੈ, ਕਿਉਂਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਖਿਲਾਫ ਚੱਲ ਰਹੀਂ ਲੜਾਈ 'ਚ ਮੋਰਚਾ ਸੰਭਾਲਿਆ ਹੋਇਆ ਹੈ। ਉਹ ਆਪਣੀ ਧੀ ਨੂੰ 3 ਮੀਟਰ ਦੂਰੀ ਤੋਂ ਹੀ ਦੇਖ ਸਕਦੇ ਹਨ। ਪਿਛਲੇ ਤਿੰਨ ਹਫਤਿਆਂ ਤੋਂ ਉਹ ਆਪਣੇ ਘਰ ਦੇ ਗੈਸਟ ਹਾਊਸ ਰਹੇ ਹਨ।
ਰਾਜੀਵ ਰਾਏ ਨੇ ਦੱਸਿਆ ਕਿ ਤਿੰਨ ਹਫਤਿਆਂ ਤੋਂ ਉਹ ਆਪਣੀ ਗਰਭਵਤੀ ਪਤਨੀ ਅਤੇ 8 ਸਾਲ ਦਾ ਕੁੜੀ ਨੂੰ ਵੀ ਨਹੀਂ ਮਿਲੇ ਹਨ। ਉਹ ਘਰ 'ਚ ਆ ਕੇ ਸਿੱਧਾ ਗੈਸਟ ਰੂਮ 'ਚ ਚਲੇ ਜਾਂਦੇ ਹਨ। ਜਦੋਂ ਉਨ੍ਹਾਂ ਦੇ ਘਰ ਨਨ੍ਹੀ ਪਰੀ ਆਈ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਪਰ ਮੁਸ਼ਕਲ ਇਹ ਹੈ ਕਿ ਉਹ ਉਸ ਕੋਲ ਨਹੀਂ ਜਾ ਸਕਦੇ ਹਨ। ਉਹ ਨੋਇਡਾ 'ਚ ਤਾਇਨਾਤ ਹਨ, ਜਿੱਥੇ ਯੂ.ਪੀ. 'ਚ ਸਭ ਤੋਂ ਜ਼ਿਆਦਾ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।