ਲਾਕਡਾਊਨ : ਮਾਸਕ ਪਹਿਨ ਕੇ ਲਾੜੀ-ਲਾੜੀ ਨੇ ਲਏ ਸੱਤ ਫੇਰੇ, ਪੋਤੇ ਨੇ ਦਾਦਾ ਦੀ ਇੱਛਾ ਕੀਤੀ ਪੂਰੀ

05/07/2020 3:24:50 PM

ਦਰਭੰਗਾ (ਵਾਰਤਾ)— ਕੋਰੋਨਾ ਵਾਇਰਸ ਮਹਾਂਮਾਰੀ ਦੀ ਰੋਕਥਾਮ ਨੂੰ ਲੈ ਕੇ ਜਾਰੀ ਲਾਕਡਾਊਨ ਦੀਆਂ ਤਮਾਮ ਪਾਬੰਦੀਆਂ ਦਰਮਿਆਨ ਬਿਹਾਰ ਦੇ ਦਰਭੰਗਾ ਜ਼ਿਲੇ ਵਿਚ ਇਕ ਵਿਆਹ ਅਜਿਹਾ ਹੋਇਆ, ਜਿਸ ਵਿਚ ਮਾਸਕ ਪਹਿਨੇ ਲਾੜਾ-ਲਾੜੀ ਨੇ ਸੱਤ ਫੇਰੇ ਲੈ ਕੇ ਇਕ-ਦੂਜੇ ਦੇ ਹੋ ਗਏ। ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਕੋਸ਼ਿਸ਼ਾਂ ਸਦਕਾ ਗਰੀਬੀ ਰੇਖਾ ਤੋਂ ਹੇਠਾਂ (ਬੀ. ਪੀ. ਐੱਲ.) ਜੀਵਨ ਗੁਜਾਰਨ ਵਾਲੇ ਹੋਰਿਲ ਪਾਸਵਾਨ ਦਾ ਵਿਆਹ ਨਿਸ਼ਾ ਕੁਮਾਰੀ ਨਾਲ ਹੋਇਆ। ਵਿਆਹ ਵਿਚ ਸਮਾਜਿਕ ਦੂਰੀ ਦਾ ਖਿਆਲ ਰੱਖਿਆ ਗਿਆ ਅਤੇ ਵਿਆਹ ਵਿਚ ਸ਼ਾਮਲ ਸਾਰੇ ਲੋਕਾਂ ਨੇ ਮਾਸਕ ਪਹਿਨੇ ਹੋਏ ਸਨ। ਦਰਅਸਲ ਲਾੜੇ ਦੇ ਬੀਮਾਰ ਦਾਦਾ ਦੀ ਇੱਛਾ ਦਾ ਖਿਆਲ ਰੱਖੇਦੇ ਹੋਏ ਕਾਫੀ ਸਾਦਗੀ ਨਾਲ ਵਿਆਹ ਸੰਪੰਨ ਹੋਇਆ। ਜ਼ਿਲੇ ਦੇ ਬਹੇਰੀ ਥਾਣਾ ਖੇਤਰ ਦੇ ਠਾਠੋਪੁਰ ਪਿੰਡ ਵਾਸੀ ਰਾਮ ਪ੍ਰਸਾਦ ਪਾਸਵਾਨ ਦੇ ਪੁੱਤਰ ਹੋਰਿਲ ਪਾਸਵਾਨ ਨੇ ਕਾਨੂੰਨੀ ਸੇਵਾ ਅਥਾਰਟੀ ਦੇ ਸਕੱਤਰ ਦੇ ਨਾਮ ਇਕ ਬੇਨਤੀ ਪੱਤਰ ਦੇ ਕੇ ਆਪਣੇ ਵਿਆਹ ਦੀ ਆਗਿਆ ਦਿਵਾਉਣ 'ਚ ਮਦਦ ਦੀ ਗੁਹਾਰ ਲਾਈ ਸੀ।

ਬੇਨਤੀ ਪੱਤਰ ਵਿਚ ਹੋਰਿਲ ਨੇ ਕਿਹਾ ਕਿ ਉਸ ਦਾ ਵਿਆਹ ਸਾਰਾ ਮੋਹਨਪਰ ਪੰਚਾਇਤ ਦੇ ਛਪਰੀ ਪਰੀ ਪਿੰਡ ਵਾਸੀ ਰਣਜੀਤ ਪਾਸਵਾਨ ਦੀ ਪੁੱਤਰੀ ਨਿਸ਼ਾ ਕੁਮਾਰੀ ਨਾਲ ਅਪ੍ਰੈਲ ਵਿਚ ਤੈਅ ਸੀ ਪਰ ਲਾਕਡਾਊਨ ਹੋ ਜਾਣ ਕਾਰਨ ਵਿਆਹ ਸੰਪੰਨ ਨਹੀਂ ਹੋ ਸਕਿਆ। ਇਸ ਤੋਂ ਬਾਅਦ ਵਿਆਹ ਦੀ ਤਰੀਕ 4 ਮਈ ਤੈਅ ਕੀਤੀ ਗਈ ਪਰ ਲਾਕਡਾਊਨ ਵੱਧਣ ਕਾਰਨ ਅਜਿਹਾ ਨਹੀਂ ਹੋ ਸਕਿਆ। ਇਸ ਦੌਰਾਨ ਉਸ ਦੇ ਦਾਦਾ ਦੀ ਸਿਹਤ ਕਾਫੀ ਵਿਗੜ ਗਈ ਅਤੇ ਡਾਕਟਰਾਂ ਨੇ ਵੀ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਦੀ ਉਮੀਦ ਛੱਡ ਦਿੱਤੀ। ਅਜਿਹੇ ਵਿਚ ਉਨ੍ਹਾਂ ਨੇ ਆਪਣੇ ਪੋਤਰ ਨੂੰਹ ਦੇਖਣ ਦੀ ਇੱਛਾ ਜ਼ਾਹਰ ਕੀਤੀ। ਪ੍ਰਸ਼ਾਸਨ ਦੀ ਆਗਿਆ ਨਾਲ ਹੋਰਿਲ ਪਾਸਵਾਨ ਦਾ ਵਿਆਹ ਨਿਸ਼ਾ ਕੁਮਾਰ ਨਾਲ ਹੋ ਸਕਿਆ। ਵਿਆਹ ਵਿਚ ਸ਼ਿਰਕਤ ਕਰਨ ਵਾਲੇ ਸੀਮਤ ਲੋਕਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੀ ਵੰਡੇ ਗਏ।


Tanu

Content Editor

Related News