ਲਾਕਡਾਊਨ : ਐਂਬੂਲੈਂਸ ਪਹੁੰਚਣ ''ਚ ਹੋਈ ਦੇਰ, ਔਰਤ ਨੇ ਸੜਕ ''ਤੇ ਹੀ ਦਿੱਤਾ ਬੱਚੇ ਨੂੰ ਜਨਮ

Friday, Apr 17, 2020 - 11:32 AM (IST)

ਲਾਕਡਾਊਨ : ਐਂਬੂਲੈਂਸ ਪਹੁੰਚਣ ''ਚ ਹੋਈ ਦੇਰ, ਔਰਤ ਨੇ ਸੜਕ ''ਤੇ ਹੀ ਦਿੱਤਾ ਬੱਚੇ ਨੂੰ ਜਨਮ

ਤੇਲੰਗਾਨਾ- ਜ਼ਿਲੇ ਦੇ ਸੂਰੀਆਪੇਟ 'ਚ ਬੁੱਧਵਾਰ ਅੱਧੀ ਰਾਤ ਇਕ ਗਰਭਵਤੀ ਔਰਤ ਨੂੰ ਦਰਦ ਸ਼ੁਰੂ ਹੋਈ। ਲਾਕਡਾਊਨ ਕਾਰਨ ਉਸ ਸਮੇਂ ਕੋਈ ਵਾਹਨ ਉਪਲੱਬਧ ਨਹੀਂ ਸੀ ਅਤੇ 108 ਐਂਬੂਲੈਂਸ ਦੇ ਆਉਣ 'ਚ ਕਾਫੀ ਦੇਰ ਹੋਈ ਅਤੇ ਔਰਤ ਨੇ ਸੜਕ 'ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ। ਪੀੜਤ ਔਰਤ ਰੇਸ਼ਮਾ ਅਤੇ ਉਸ ਦਾ ਪਤੀ ਡੀ. ਵੈਂਕੰਨਾ ਸੂਰੀਆਪੇਟ ਕਸਬੇ ਨੇੜੇ ਅੰਨਾਦੁਰਾਇਨਗਰ ਵਿਚ ਰਹਿੰਦੇ ਹਨ। ਗਰਭਵਤੀ ਰੇਸ਼ਮਾ ਨੂੰ ਅੱਧੀ ਰਾਤ ਦਰਦ ਸ਼ੁਰੂ ਹੋਈ। ਪਤੀ ਨੇ ਤੁਰੰਤ 108 ਐਂਬੂਲੈਂਸ ਨੂੰ ਬੁਲਾਉਣ ਲਈ ਫੋਨ ਕੀਤਾ। ਉੱਥੇ ਹੀ ਲਾਕਡਾਊਨ ਕਾਰਨ ਹੋਰ ਵਾਹਨ ਮਿਲਣ ਦਾ ਤਾਂ ਸਵਾਲ ਹੀ ਨਹੀਂ ਉਠਦਾ। ਐਂਬੂਲੈਂਸ ਨੂੰ ਆਉਣ  'ਚ ਦੇਰ ਹੋਈ ਅਤੇ ਇੱਧਰ ਰੇਸ਼ਮਾ ਦਾ ਦਰਦ ਵਧਦਾ ਜਾ ਰਿਹਾ ਸੀ।

ਪਤਨੀ ਦੀ ਦਰਦ ਵਧਣ ਕਾਰਨ ਵੈਂਕੰਨਾ ਪਰੇਸ਼ਾਨ ਹੋਇਆ ਅਤੇ ਉਸ ਨੂੰ ਆਪਣੇ ਦੋਪਹੀਆ ਵਾਹਨ 'ਤੇ ਬਿਠਾ ਕੇ ਨਿਕਲ ਪਿਆ। ਸੂਰੀਆਪੇਟ ਦੇ ਪੁਰਾਣੇ ਬੱਸ ਸਟੈਂਡ ਕੋਲ ਪਹੁੰਚਦੇ ਹੀ ਰੇਸ਼ਮਾ ਦੀ ਦਰਦ ਵਧ ਗਈ ਅਤੇ ਜਿਵੇਂ ਹੀ ਵਾਹਨ ਰੋਕ ਕੇ ਵੈਂਕੰਨਾ ਨੇ ਉਸ ਨੂੰ ਉੱਥੇ ਬਿਠਾਇਆ, ਉਸ ਨੇ ਬੱਚੇ ਨੂੰ ਜਨਮ ਦੇ ਦਿੱਤਾ। ਉਦੋਂ ਉੱਥੇ ਐਂਬੂਲੈਂਸ ਵੀ ਆ ਗਈ, ਜਿਸ 'ਚ ਔਰਤ ਅਤੇ ਨਵਜਾਤ ਬੱਚੇ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰ ਨੇ ਜ਼ਰੂਰੀ ਮੈਡੀਕਲ ਮਦਦ ਉਪਲੱਬਧ ਕਰਵਾਈ। ਪੀੜਤਾ ਦੇ ਪਤੀ ਨੇ ਕਿਹਾ ਕਿ ਲਾਕਡਾਊਨ ਕਾਰਨ ਹਰ ਜਗਾ ਬੈਰੀਕੇਡ ਲੱਗੇ ਹਨ ਅਤੇ ਇਸੇ ਕਾਰਨ ਐਂਬੂਲੈਂਸ ਵੀ ਸਮੇਂ 'ਤੇ ਨਹੀਂ ਆ ਸਕੀ ਅਤੇ ਉਸ ਦੀ ਪਤਨੀ ਨੂੰ ਸੜਕ 'ਤੇ ਬੱਚੇ ਨੂੰ ਜਨਮ ਦੇਣਾ ਪਿਆ।


author

DIsha

Content Editor

Related News