ਲਾਕਡਾਊਨ 3.0: ਦੋ ਹਫਤੇ ਵਧੀ ਦੇਸ਼ਬੰਦੀ, ਜਾਣੋ- ਕਿਥੇ ਕਿੰਨੀ ਰਾਹਤ, ਕਿਥੇ ਪਾਬੰਦੀ

05/01/2020 11:09:07 PM

ਨਵੀਂ ਦਿੱਲੀ (ਏਜੰਸੀਆਂ) : ਕੇਂਦਰ ਸਰਕਾਰ ਨੇ ਕੋਰੋਨਾ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਦੇਸ਼ 'ਚ ਲਾਗੂ ਲਾਕਡਾਊਨ ਹੋਰ ਦੋ ਹਫਤਿਆਂ ਲਈ ਵਧਾਉਣ ਦਾ ਸ਼ੁੱਕਰਵਾਰ ਨੂੰ ਫੈਸਲਾ ਕੀਤਾ। ਇਹ 4 ਮਈ ਤੋਂ ਪ੍ਰਭਾਵੀ ਹੋ ਕੇ 17 ਮਈ ਤੱਕ ਜਾਰੀ ਰਹੇਗਾ।
ਕੇਂਦਰੀ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਕੋਵਿਡ-19 'ਤੇ ਹਾਲਾਤ ਦੀ ਵਿਆਪਕ ਸਮੀਖਿਆ ਕਰਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਲਾਕਡਾਊਨ ਦਾ ਪਹਿਲਾਂ ਪੜਾਅ 25 ਮਾਰਚ ਤੋਂ 14 ਅਪ੍ਰੈਲ ਤੱਕ ਸੀ, ਜਿਸ ਨੂੰ ਬਾਅਦ 'ਚ ਵਧਾ ਕੇ (15 ਅਪ੍ਰੈਲ ਤੋਂ) 3 ਮਈ ਤੱਕ (ਦੂਜਾ ਪੜਾਅ) ਕੀਤਾ ਗਿਆ ਸੀ। ਇਸ ਵਾਰ ਲਾਕਡਾਊਨ 'ਚ ਕੁੱਝ ਛੋਟ ਦਿੱਤੀ ਹੈ। ਇਸ ਦੌਰਾਨ ਚੱਲਣ ਵਾਲੀ ਆਰਥਕ ਗਤੀਵਿਧੀਆਂ ਲਈ ਗ੍ਰਹਿ ਮੰਤਰਾਲਾ ਨੇ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰਾਲਾ ਨੇ ਰਾਜਾਂ ਤੋਂ ਸਖਤੀ ਨਾਲ ਲਾਕਡਾਊਨ ਦਾ ਪਾਲਣ ਕਰਵਾਏ ਜਾਣ ਦੀ ਗੱਲ ਕਹੀ ਹੈ।

ਰੈਡ ਜੋਨ 'ਚ ਕੀ ਖੁੱਲ੍ਹੇਗਾ
- ਦਿਹਾਤੀ ਖੇਤਰਾਂ 'ਚ ਉਦਯੋਗਿਕ ਅਤੇ ਕੰਸਟਰਕਸ਼ਨ ਗਤੀਵਿਧੀਆਂ, ਮਨਰੇਗਾ ਕਾਰਜ, ਫੂਡ ਪ੍ਰੋਸੈਸਿੰਗ ਯੂਨਿਟ ਅਤੇ ਇੱਟ-ਭੱਠੇ

ਗ੍ਰੀਨ ਜੋਨ 'ਚ ਕੀ ਖੁੱਲ੍ਹੇਗਾ
- 50 ਫ਼ੀਸਦੀ ਸਵਾਰੀ ਦੇ ਨਾਲ ਬੱਸਾਂ ਚੱਲਣਗੀਆਂ
- ਬੱਸ ਡਿਪੋ 'ਚ 50 ਫੀਸਦੀ ਕਰਮਚਾਰੀ ਰਹਿਣਗੇ
- ਸ਼ਾਮ 7 ਵਜੇ- ਸਵੇਰੇ 7 ਵਜੇ ਤੱਕ ਆਵਾਜਾਈ
- ਨਾਈ ਦੀਆਂ ਦੁਕਾਨਾਂ, ਸੈਲੂਨ ਸਮੇਤ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ
- ਈ- ਕਾਮਰਸ ਨੂੰ ਛੋਟ, ਗੈਰ-ਜ਼ਰੂਰੀ ਸਾਮਾਨਾਂ ਦੀ ਆਨਲਾਇਨ ਡਿਲੀਵਰੀ

ਆਰੈਂਜ ਜੋਨ 'ਚ ਕੀ ਖੁੱਲ੍ਹੇਗਾ
- ਟੈਕਸੀਆਂ ਅਤੇ ਕੈਬ ਐਗਰੀਗੇਟਰਾਂ ਨੂੰ ਸਿਰਫ 1 ਡਰਾਇਵਰ ਅਤੇ 2 ਮੁਸਾਫਰਾਂ ਨਾਲ ਮਨਜ਼ੂਰੀ
- ਵਿਅਕਤੀਆਂ ਅਤੇ ਵਾਹਨਾਂ ਦੇ ਅੰਤਰ-ਜ਼ਿਲ੍ਹਾ ਆਵਾਜਾਈ ਨੂੰ ਸਿਰਫ ਕੁੱਝ ਗਤੀਵਿਧੀਆਂ ਲਈ ਮਨਜ਼ੂਰੀ
- ਚੌਪਹਿਆ ਵਾਹਨਾਂ 'ਚ ਡਰਾਇਵਰ ਤੋਂ ਇਲਾਵਾ ਵਧ ਤੋਂ ਵਧ 2 ਯਾਤਰੀ

17 ਮਈ ਤੱਕ ਇਹ ਸਭ ਰਹਿਣਗੇ ਬੰਦ
- ਟ੍ਰੇਨ, ਹਵਾਈ, ਮੈਟਰੋ ਸੇਵਾ, ਸਾਰੇ ਵਿਦਿਅਕ ਅਦਾਰੇ, ਮਾਲ, ਸਿਨੇਮਾ ਹਾਲ, ਸਪੋਰਟਸ ਕਲੱਬ, ਗੈਸਟ ਹਾਊਸ, ਹੋਟਲ, ਰੇਸਤਰਾਂ, ਸਿਨੇਮਾ ਹਾਲ, ਮਾਲ, ਜਿਮ, ਖੇਡ ਪਰਿਸਰ, ਸਾਮਾਜਕ, ਰਾਜਨੀਤਕ, ਸਭਿਆਚਰਕ ਅਤੇ ਹਰੇਕ ਤਰ੍ਹਾਂ ਦੀ ਸਭਾ, ਧਾਰਮਿਕ ਸਥਾਨ।

ਬੱਚਿਆਂ ਅਤੇ ਬਜ਼ੁਰਗਾਂ ਨੂੰ ਮਨਜ਼ੂਰੀ ਨਹੀਂ
ਸਾਰੇ ਤਿੰਨਾਂ ਜੋਨ 'ਚ 65 ਸਾਲ ਤੋਂ ਉਪਰ, ਬੀਮਾਰ ਲੋਕ, ਗਰਭਵਤੀ ਔਰਤ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬਾਹਰ ਨਿਕਲਣ ਦੀ ਮਨਜ਼ੂਰੀ ਨਹੀਂ ਹੈ।


Inder Prajapati

Content Editor

Related News