ਲਾਕ ਡਾਊਨ ਕਾਰਨ ਭਾਰਤ 'ਚ ਫਸੇ 112 ਫਰਾਂਸੀਸੀ ਨਾਗਰਿਕ ਭੇਜੇ ਗਏ ਆਪਣੇ ਦੇਸ਼

Saturday, Apr 04, 2020 - 11:02 AM (IST)

ਲਾਕ ਡਾਊਨ ਕਾਰਨ ਭਾਰਤ 'ਚ ਫਸੇ 112 ਫਰਾਂਸੀਸੀ ਨਾਗਰਿਕ ਭੇਜੇ ਗਏ ਆਪਣੇ ਦੇਸ਼

ਕੋਚੀ— ਚੀਨ ਦੇ ਸ਼ਹਿਰ ਵੁਹਾਨ ਤੋਂ ਫੈਲੇ ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਹੁਣ ਪੂਰੀ ਦੁਨੀਆ ਝੱਲ ਰਹੀ ਹੈ। ਦੁਨੀਆ ਦੇ ਤਮਾਮ ਦੇਸ਼ ਇਸ ਸਮੇਂ ਲਾਕ ਡਾਊਨ ਹਨ, ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਭਾਰਤ ਵੀ ਇਸ ਸਮੇਂ ਲਾਕ ਡਾਊਨ ਹੈ। ਲਾਕ ਡਾਊਨ ਕਾਰਨ ਕੇਰਲ 'ਚ ਫਸੇ 112 ਫਰਾਂਸੀਸੀ ਨਾਗਰਿਕਾਂ ਨੂੰ ਅੱਜ ਭਾਵ ਸ਼ਨੀਵਾਰ ਦੀ ਸਵੇਰ ਨੂੰ ਏਅਰ ਇੰਡੀਆ ਦੀ ਵਿਸ਼ੇਸ਼ ਫਲਾਈਟ ਤੋਂ ਪੈਰਿਸ ਭੇਜਿਆ ਗਿਆ। ਪੈਰਿਸ ਉਡਾਣ ਤੋਂ ਪਹਿਲਾਂ ਉਨ੍ਹਾਂ ਦੇ ਬੈਗ ਅਤੇ ਹੋਰ ਸਾਮਾਨ ਨੂੰ ਰੋਗ ਮੁਕਤ ਕਰ ਦਿੱਤਾ ਗਿਆ ਅਤੇ ਸਾਰਿਆਂ ਦਾ ਕੋਚੀ ਕੌਮਾਂਤਰੀ ਹਵਾਈ ਅੱਡੇ 'ਤੇ ਸਿਹਤ ਵਿਭਾਗ ਵਲੋਂ  ਚੈਕਅਪ ਅਤੇ ਸਕ੍ਰੀਨਿੰਗ ਕੀਤੀ ਗਈ।  

PunjabKesari

ਦੁਨੀਆ ਭਰ 'ਚ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 10,99,080 ਹੋ ਗਈ ਹੈ ਅਤੇ ਮੌਤਾਂ ਦਾ ਅੰਕੜਾ 59 ਹਜ਼ਾਰ ਤੋਂ ਪਾਰ ਹੋ ਗਿਆ ਹੈ। ਭਾਰਤ 'ਚ ਕੋਰੋਨਾ ਪੀੜਤਾਂ ਦੀ ਗਿਣਤੀ 2567 ਤਕ ਪਹੁੰਚ ਗਈ ਹੈ ਅਤੇ 72 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਤੋਂ ਬਚਾਅ ਲਈ ਅਜੇ ਤਕ ਨਾ ਹੀ ਕੋਈ ਦਵਾਈ ਬਣੀ ਹੈ ਅਤੇ ਨਾ ਹੀ ਵੈਕਸੀਨ। ਇਸ ਵਾਇਰਸ ਤੋਂ ਬਚਣ ਲਈ ਇਕੋ-ਇਕ ਉਪਾਅ ਹੈ- ਲਾਕ ਡਾਊਨ। ਲਾਕ ਡਾਊਨ 'ਚ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ, ਕਿਉਂ ਕਿ ਇਹ ਵਾਇਰਸ ਇਕ ਤੋਂ ਦੂਜੇ ਇਨਸਾਨ ਤਕ ਫੈਲਦਾ ਹੈ। ਇਸ ਲਈ ਵਾਇਰਸ ਦੀ ਚੇਨ ਨੂੰ ਤੋੜਨ ਲਈ ਲਾਕ ਡਾਊਨ ਹੀ ਇਕਮਾਤਰ ਉਪਾਅ ਹੈ।

ਇਹ ਵੀ ਪੜ੍ਹੋ : ਖੌਫ ਵਿਚਾਲੇ ਰਾਹਤ ਦੀ ਖ਼ਬਰ, 192 ਲੋਕਾਂ ਨੇ ਜਿੱਤੀ ਕੋਰੋਨਾ ਨਾਲ ਜੰਗ


author

Tanu

Content Editor

Related News