Live - ਲੋਕ ਸਭਾ ਚੋਣਾਂ : ਪਹਿਲੇ ਪੜਾਅ ਦੀਆਂ ਇਨ੍ਹਾਂ 91 ਸੀਟਾਂ ਲਈ ਵੋਟਿੰਗ ਜਾਰੀ
Thursday, Apr 11, 2019 - 12:16 PM (IST)

ਨਵੀਂ ਦਿੱਲੀ — 17ਵੀਂ ਲੋਕ ਸਭਾ ਲਈ ਪਹਿਲੇ ਪੜਾਅ ਦੀ ਵੋਟਿੰਗ ਵੀਰਵਾਰ ਯਾਨੀ ਕਿ ਅੱਜ ਸਖਤ ਸੁਰੱਖਿਆ ਹੇਠ 20 ਸੂਬਿਆਂ ਦੀਆਂ 91 ਸੀਟਾਂ ਲਈ ਵੋਟਿੰਗ ਅੱਜ ਸਵੇਰ ਤੋਂ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਸਿੱਕਿਮ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ਲਈ ਵੀ ਵੋਟਿੰਗ ਹੋ ਰਹੀ ਹੈ। ਪਹਿਲੇ ਪੜਾਅ ਦੀ ਵੋਟਿੰਗ ਲਈ 14 ਕਰੋੜ 20 ਲੱਖ 54 ਹਜ਼ਾਰ 978 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਕੇ 1279 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ। ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਇਹ ਵੋਟਿੰਗ ਕੁਝ ਸੀਟਾਂ 'ਤੇ ਸ਼ਾਮ 4 ਵਜੇ ਤੱਕ ਅਤੇ ਕੁਝ ਸੀਟਾਂ 'ਤੇ ਸ਼ਾਮ 5 ਵਜੇ ਤੱਕ ਅਤੇ ਕੁਝ ਸੀਟਾਂ 'ਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਲੋਕਾਂ ਨੂੰ ਇਸ ਮਹਾਉਤਸਵ 'ਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ਲੋਕ ਸਭਾ ਚੋਣਾਂ ਦੇ ਲਈ ਅੱਜ ਪਹਿਲੇ ਪੜਾਅ ਦੀ ਵੋਟਿੰਗ ਹੈ, ਸਾਰੇ ਵੋਟਰਾਂ ਨੂੰ ਮੇਰੀ ਬੇਨਤੀ ਹੈ ਕਿ ਲੋਕਤੰਤਰ ਦੇ ਇਸ ਮਹਾਉਤਸਵ 'ਚ ਜ਼ਰੂਰ ਹਿੱਸਾ ਲਓ। ਜ਼ਿਆਦਾ ਤੋਂ ਜ਼ਿਆਦਾ ਸੰਖਿਆ 'ਚ ਵੋਟਿੰਗ ਕਰੋ, ਪਹਿਲੇ ਵੋਟ, ਫਿਰ ਜਲਪਾਨ!
ਉੱਤਰ ਪ੍ਰਦੇਸ਼ (8 ਸੀਟਾਂ)
ਆਂਧਰਾ ਪ੍ਰਦੇਸ਼ (25 ਸੀਟਾਂ)
ਬਿਹਾਰ (4 ਸੀਟਾਂ)
ਉਤਰਾਖੰਡ (5 ਸੀਟਾਂ)
ਅਰੁਣਾਚਲ (2 ਸੀਟਾਂ
ਅਸਾਮ (5 ਸੀਟਾਂ)
ਛੱਤੀਸਗੜ੍ਹ (1 ਸੀਟ)
ਜੰਮੂ ਕਸ਼ਮੀਰ (2 ਸੀਟਾਂ)
ਮਹਾਰਾਸ਼ਟਰ (7 ਸੀਟਾਂ)
ਮਣੀਪੁਰ (1 ਸੀਟ)
ਮੇਘਾਲਿਆ (2 ਸੀਟਾਂ)
ਮਿਜ਼ੋਰਮ (1 ਸੀਟ)
ਨਾਗਾਲੈਂਡ (1 ਸੀਟ)
ਓਡੀਸ਼ਾ
ਸਿੱਕਮ (1 ਸੀਟ)
ਤੇਲੰਗਾਨਾ (17 ਸੀਟਾਂ)
ਤ੍ਰਿਪੁਰਾ (1)
ਲਕਸ਼ਦੀਪ (1 ਸੀਟ)
ਪੱਛਮੀ ਬੰਗਾਲ (2 ਸੀਟਾਂ)
|