ਦੁਨੀਆ ਦੀ ਸਭ ਤੋਂ ਛੋਟੀ ਔਰਤ ਜੋਤੀ ਆਮਗੇ ਦੇ ਘਰ ਚੋਰੀ
Wednesday, Nov 20, 2019 - 10:06 AM (IST)

ਨਾਗਪੁਰ— ਦੁਨੀਆ ਦੀ ਸਭ ਤੋਂ ਛੋਟੀ ਔਰਤ ਜੋਤੀ ਆਮਗੇ ਦੇ ਘਰੋਂ ਚੋਰਾਂ ਨੇ ਮੰਗਲਵਾਰ 60 ਹਜ਼ਾਰ ਦੀ ਨਕਦੀ ਅਤੇ ਗਹਿਣੇ ਚੋਰੀ ਕਰ ਲਏ। ਪੁਲਸ ਨੇ ਦੱਸਿਆ ਕਿ ਜੋਤੀ (25) ਆਪਣੀ ਮਾਂ ਤੇ ਪਿਤਾ ਨਾਲ ਅਮਰੀਕਾ ਵਿਚ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਗਈ ਸੀ।
ਜਦੋਂ ਦੇਰ ਰਾਤ ਜੋਤੀ ਵਾਪਸੀ 'ਚ ਡਾ. ਬਾਬਾ ਸਾਹਿਬ ਅੰਬੇਡਕਰ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚ ਰਹੀ ਸੀ ਤਾਂ ਉਸ ਦੇ ਭਰਾ ਸਤੀਸ਼ ਆਮਗੇ ਅਤੇ ਪਤਨੀ ਨੇ ਘਰ 'ਚ ਤਾਲਾ ਲੱਗਾ ਦਿੱਤਾ ਅਤੇ ਉਸ ਨੂੰ ਲੈਣ ਚਲੇ ਗਏ। ਪੁਲਸ ਨੇ ਦੱਸਿਆ ਕਿ ਇਸ ਮੌਕੇ ਦਾ ਫਾਇਦਾ ਚੁੱਕ ਕੇ ਅਣਪਛਾਤੇ ਚੋਰ ਦਰਵਾਜ਼ੇ ਦਾ ਤਾਲਾ ਤੋੜ ਕੇ ਉਨ੍ਹਾਂ ਦੇ ਘਰ ਵੜੇ ਅਤੇ ਅਲਮਾਰੀ ਵਿਚ ਰੱਖੇ ਕੁਝ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ। ਪਰਿਵਾਰ ਵਾਲੇ ਜਦੋਂ ਘਰ ਪੁੱਜੇ ਤਾਂ ਉਨ੍ਹਾਂ ਨੂੰ ਚੋਰੀ ਬਾਰੇ ਪਤਾ ਲੱਗਾ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ।