ਛੋਟੀ ਬੱਚੀ ਨੇ ਫ਼ੌਜੀ ਦੇ ਲਾਏ ਪੈਰੀਂ ਹੱਥ, ਸਮਰਿਤੀ ਨੇ ਸਾਂਝੀ ਕੀਤੀ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ

Saturday, Jul 16, 2022 - 03:03 PM (IST)

ਛੋਟੀ ਬੱਚੀ ਨੇ ਫ਼ੌਜੀ ਦੇ ਲਾਏ ਪੈਰੀਂ ਹੱਥ, ਸਮਰਿਤੀ ਨੇ ਸਾਂਝੀ ਕੀਤੀ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ

ਨੈਸ਼ਨਲ ਡੈਸਕ- ਸੋਸ਼ਲ ਮੀਡੀਆ ’ਤੇ ਦਿਲ ਛੂਹ ਲੈਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਨੂੰ ਵੇਖ ਕੇ ਤੁਹਾਡੇ ਮੂੰਹੋਂ ਵੀ ਵਾਹ ਨਿਕਲੇਗਾ। ਇਸ ਵੀਡੀਓ ’ਚ ਇਕ ਛੋਟੀ ਜਿਹੀ ਬੱਚੀ ਸੁਰੱਖਿਆ ਕਰਮੀ (ਫ਼ੌਜੀ ਵੀਰਾਂ) ਦੇ ਪੈਰੀਂ ਹੱਥ ਲਾਉਂਦੀ ਨਜ਼ਰ ਆ ਰਹੀ ਹੈ। ਇਹ ਵੇਖ ਕੇ ਜਵਾਨ ਭਾਵੁਕ ਹੋ ਗਿਆ। ਇਸ ਵੀਡੀਓ ’ਤੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਰੀਟਵੀਟ ਕੀਤਾ ਹੈ।

ਇਹ ਵੀ ਪੜ੍ਹੋ- ਹੁਣ ਸੰਸਦ ’ਚ ਨਹੀਂ ਬੋਲੇ ਜਾ ਸਕਣਗੇ ‘ਕਾਲਾ ਸੈਸ਼ਨ’ ਤੇ ‘ਦਲਾਲ’ ਜਿਹੇ ਸ਼ਬਦ, ਇਨ੍ਹਾਂ ਸ਼ਬਦਾਂ ’ਤੇ ਲੱਗੀ ਪਾਬੰਦੀ

 

ਸਮਰਿਤੀ ਇਰਾਨੀ ਨੇ ਵੀਡੀਓ ਰੀਟਵੀਟ ਕਰਦਿਆਂ ਕੈਪਸ਼ਨ ’ਚ ਲਿਖਿਆ, ‘‘ਇਸ ਧੀ ਦੇ ਪਰਿਵਾਰ ਦਾ ਧੰਨਵਾਦ, ਜਿਨ੍ਹਾਂ ਨੇ ਇਸ ਨੂੰ ਇੰਨੇ ਚੰਗੇ ਸੰਸਕਾਰ ਦਿੱਤੇ। ਇਸ ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਬੱਚੀ ਦੇਸ਼ ਦੇ ਜਵਾਨਾਂ ਦਾ ਸਨਮਾਨ ਕਰ ਰਹੀ ਹੈ। ਇਹ ਵੇਖ ਕੇ ਜਵਾਨ ਭਾਵੁਕ ਹੋ ਜਾਂਦਾ ਹੈ ਅਤੇ ਬੱਚੀ ਨੂੰ ਦੁਲਾਰ ਕਰਦਾ ਹੈ। ਇਹ ਵੇਖ ਕੇ ਦੂਜੇ ਜਵਾਨ ਮੁਸਕਾਉਣ ਲੱਗਦੇ ਹਨ।

ਇਹ ਵੀ ਪੜ੍ਹੋ- ਚੰਡੀਗੜ੍ਹ ’ਚ ਸਾਡਾ 40 ਫ਼ੀਸਦੀ ਹਿੱਸਾ, ਸਾਨੂੰ ਸਾਡਾ ਪਾਣੀ ਦੇ ਦਿਓ, ਅਸੀਂ ਆਪਣੀ ਰਾਜਧਾਨੀ ਖ਼ੁਦ ਬਣਾ ਲਵਾਂਗੇ: ਹੁੱਡਾ

PunjabKesari

ਇਸ ਵੀਡੀਓ ਨੂੰ ਕਈ ਵਿਊਜ਼ ਮਿਲ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੇ ਕੁਮੈਂਟ ਕਰ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ- ਇਹ ਭਾਰਤੀ ਹੈ ਅਤੇ ਇਹ ਸਾਡੀ ਸੰਸਕ੍ਰਿਤੀ ਹੈ। ਇਕ ਹੋਰ ਯੂਜ਼ਰ ਨੇ ਕਿਹਾ- ਬੱਚਿਆਂ ਨੂੰ ਸ਼ੁਰੂ ਤੋਂ ਇਨ੍ਹਾਂ ਚੀਜ਼ਾਂ ਦੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ- ‘ਗੈਰ-ਸੰਸਦੀ’ ਸ਼ਬਦਾਂ ’ਤੇ ਰੋਕ ਮਗਰੋਂ ਹੁਣ ਸੰਸਦ ਕੰਪਲੈਕਸ ’ਚ ਧਰਨੇ ਅਤੇ ਭੁੱਖ ਹੜਤਾਲ ’ਤੇ ਪਾਬੰਦੀ


author

Tanu

Content Editor

Related News