ਪਿਥੌਰਾਗੜ੍ਹ ’ਚ ਬਰਫ਼ਬਾਰੀ ਤੋਂ ਬਾਅਦ ਆਦਿ ਕੈਲਾਸ਼ ਯਾਤਰੀਆਂ ਲਈ ਲਿਪੂਲੇਖ ਦੱਰਾ ਬੰਦ

Tuesday, Oct 13, 2026 - 03:00 PM (IST)

ਪਿਥੌਰਾਗੜ੍ਹ ’ਚ ਬਰਫ਼ਬਾਰੀ ਤੋਂ ਬਾਅਦ ਆਦਿ ਕੈਲਾਸ਼ ਯਾਤਰੀਆਂ ਲਈ ਲਿਪੂਲੇਖ ਦੱਰਾ ਬੰਦ

ਪਿਥੌਰਾਗੜ੍ਹ (ਏਜੰਸੀ)- ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲੇ ਦੇ ਉੱਚ ਹਿਮਾਲਿਆਈ ਖੇਤਰ ਵਿਚ ਭਾਰੀ ਬਰਫ਼ਬਾਰੀ ਤੋਂ ਬਾਅਦ ਆਦਿ ਕੈਲਾਸ਼ ਯਾਤਰੀਆਂ ਲਈ 18,300 ਫੁੱਟ ਦੀ ਉੱਚਾਈ ’ਤੇ ਸਥਿਤ ਪੁਰਾਣੇ ਲਿਪੂਲੇਖ ਦੱਰੇ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸੇ ਸਥਾਨ ਤੋਂ ਯਾਤਰੀ ਭਾਰਤੀ ਫੌਜ ਦੀ ਇਜਾਜ਼ਤ ਨਾਲ ਤਿੱਬਤ ਵਿਚ ਸਥਿਤ ਕੈਲਾਸ਼ ਪਰਬਤ ਦੇ ਦਰਸ਼ਨ ਕਰਦੇ ਹਨ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਧਾਰਚੂਲਾ ਸਥਿਤ ਆਦਿ ਕੈਲਾਸ਼ ਯਾਤਰਾ ਆਧਾਰ ਕੈਂਪ ਦੇ ਇੰਚਾਰਜ ਅਤੇ ਕੁਮਾਊਂ ਮੰਡਲ ਵਿਕਾਸ ਨਿਗਮ (ਕੇ. ਐੱਮ. ਵੀ. ਐੱਨ.) ਦੇ ਅਧਿਕਾਰੀ ਧਨ ਸਿੰਘ ਬਿਸ਼ਟ ਨੇ ਕਿਹਾ ਕਿ ਚੰਗੀ ਸਰੀਰਕ ਸਥਿਤੀ ਵਾਲੇ ਯਾਤਰੀ ਪਹਿਲਾਂ ਪੁਰਾਣੇ ਲਿਪੂਲੇਖ ਦੱਰੇ ’ਤੇ ਚੜ੍ਹ ਕੇ ਕੈਲਾਸ਼ ਪਰਬਤ ਦੇ ਦਰਸ਼ਨ ਕਰ ਪਾਉਂਦੇ ਸਨ ਪਰ ਬਰਫ ਜੰਮਣ ਕਾਰਨ ਰਸਤਾ ਬੰਦ ਹੋ ਗਿਆ ਹੈ ਅਤੇ ਉੱਥੇ ਤਿਲਕਣ ਵਧ ਗਈ ਹੈ। ਇਸ ਕਾਰਨ ਫੌਜ ਨੇ ਅਗਲੇ ਆਦੇਸ਼ਾਂ ਤੱਕ ਦਰ੍ਹੇ ਨੂੰ ਬੰਦ ਕਰ ਦਿੱਤਾ ਹੈ।


author

cherry

Content Editor

Related News