ਸ਼੍ਰੀਨਗਰ ਦੇ ਉੱਚੇ ਪਹਾੜੀ ਇਲਾਕਿਆਂ ’ਚ ਹੋਈ ਤਾਜ਼ਾ ਬਰਫ਼ਬਾਰੀ, ਸ਼ਿਮਲਾ ''ਚ ਖਿਸਕੀ ਜ਼ਮੀਨ

Tuesday, Sep 29, 2026 - 08:23 AM (IST)

ਸ਼੍ਰੀਨਗਰ ਦੇ ਉੱਚੇ ਪਹਾੜੀ ਇਲਾਕਿਆਂ ’ਚ ਹੋਈ ਤਾਜ਼ਾ ਬਰਫ਼ਬਾਰੀ, ਸ਼ਿਮਲਾ ''ਚ ਖਿਸਕੀ ਜ਼ਮੀਨ

ਰੁਦਰਪ੍ਰਯਾਗ/ਸ਼੍ਰੀਨਗਰ (ਏਜੰਸੀ) - ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ’ਚ ਸੋਮਵਾਰ ਸਵੇਰੇ ਜੰਗਲਿਖ ਪੁਲ ਦੇ ਕੋਲ ਜ਼ਮੀਨ ਖਿਸਕਣ ਦੀ ਘਟਨਾ ਵਾਪਰ ਜਾਣ ਦੀ ਸੂਚਨਾ ਮਿਲੀ। ਇਸ ਦੌਰਾਨ 100 ਫੁੱਟ ਤੋਂ ਜ਼ਿਆਦਾ ਉੱਚਾ ਪਹਾੜ ਲੱਗਭਗ 25 ਤੋਂ 30 ਸਕਿੰਟਾਂ ਤੱਕ ਡਿੱਗਦਾ ਰਿਹਾ। ਪਹਾੜ ਦਾ ਮਲਬਾ ਸੜਕ ’ਤੇ ਆ ਜਾਣ ਕਰ ਕੇ ਸੜਕ ਬੰਦ ਹੋ ਗਈ ਹੈ। ਓਧਰ, ਸ਼੍ਰੀਨਗਰ ’ਚ ਸੋਮਵਾਰ ਨੂੰ ਉੱਚੇ ਪਹਾੜੀ ਇਲਾਕਿਆਂ ’ਚ ਬਰਫਬਾਰੀ, ਜਦੋਂ ਕਿ ਹੇਠਲੇ ਇਲਾਕਿਆਂ ’ਚ ਹਲਕਾ ਮੀਂਹ ਪਿਆ।

ਇਹ ਵੀ ਪੜ੍ਹੋ : ਹੜ੍ਹ 'ਚ ਰੁੜ੍ਹ ਕੇ ਆ ਗਈਆਂ ਸ਼ਰਾਬ ਦੀਆਂ ਬੋਤਲਾਂ ! ਚੁੱਕ-ਚੁੱਕ ਲੈ ਗਏ ਲੋਕ, ਛੱਤੀਸਗੜ੍ਹ ਦੀ ਵੀਡੀਓ ਵਾਇਰਲ

ਉੱਥੇ ਹੀ, ਕੇਦਾਰਨਾਥ ਪੈਦਲ ਮਾਰਗ ’ਤੇ ਚੀਰਬਾਸਾ ਦੇ ਨੇੜੇ ਬੀਤੀ ਸ਼ਾਮ ਪਹਾੜੀ ਤੋਂ ਪੱਥਰ ਡਿੱਗਣ ਦੀ ਘਟਨਾ ’ਚ 5 ਸਾਲਾ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਮੌਕੇ ’ਤੇ ਤਾਇਨਾਤ ਰਾਹਤ ਅਤੇ ਬਚਾਅ ਟੀਮ ਨੇ ਬੱਚੇ ਨੂੰ ਭੈਰਵ ਮੰਦਰ ਸਥਿਤ ਐੱਮ. ਆਰ. ਪੀ. (ਜੰਗਲਚੱਟੀ) ਪਹੁੰਚਾਇਆ। ਮ੍ਰਿਤਕ ਬੱਚੇ ਦੀ ਪਛਾਣ ਯਸ਼ ਪੁੱਤਰ ਰੋਹਤਾਸ਼ ਯਾਦਵ, ਨਿਵਾਸੀ ਏਟਾ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਪੈਦਲ ਮਾਰਗ ’ਤੇ ਮੌਜੂਦ ਯਾਤਰੀਆਂ ’ਚ ਵੀ ਹਫੜਾ-ਦਫੜੀ ਦਾ ਮਾਹੌਲ ਰਿਹਾ। ਇਸੇ ਦੌਰਾਨ, ਪਿਛਲੇ 2 ਦਿਨਾਂ ਤੋਂ ਮੁਲਤਵੀ ਚਾਰਧਾਮ ਯਾਤਰਾ ਅੱਜ ਸਵੇਰੇ ਫਿਰ ਤੋਂ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ : Shradh 2026: ਸ਼ਰਾਧਾਂ ’ਚ ਵੱਡੇ-ਵੱਡੇਰਿਆਂ ਨੂੰ ਖੁਸ਼ ਕਰਨ ਲਈ ਕਦੇ ਨਾ ਕਰੋ ਇਹ ਗਲਤੀਆਂ, ਨਹੀਂ ਤਾਂ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News