ਹਿਮਾਚਲ ’ਚ ਬਦਲਿਆ ਮੌਸਮ ਦਾ ਮਿਜ਼ਾਜ, ਪਹਾੜਾਂ ’ਤੇ ਹੋਈ ਬਰਫ਼ਬਾਰੀ

Thursday, Oct 08, 2026 - 09:13 AM (IST)

ਹਿਮਾਚਲ ’ਚ ਬਦਲਿਆ ਮੌਸਮ ਦਾ ਮਿਜ਼ਾਜ, ਪਹਾੜਾਂ ’ਤੇ ਹੋਈ ਬਰਫ਼ਬਾਰੀ

ਸ਼ਿਮਲਾ (ਸੰਤੋਖ) - ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਹਿਮਾਚਲ ਪ੍ਰਦੇਸ਼ ’ਚ ਮੌਸਮ ਦਾ ਮਿਜ਼ਾਜ ਅਚਾਨਕ ਬਦਲ ਗਿਆ ਹੈ। ਸੂਬੇ ਦੇ ਕਈ ਹਿੱਸਿਆਂ ’ਚ ਤੇਜ਼ ਮੀਂਹ, ਗੜੇਮਾਰੀ ਅਤੇ ਧੂੜ ਭਰੀ ਹਨੇਰੀ ਦਾ ਦੌਰ ਜਾਰੀ ਹੈ। ਉੱਥੇ ਹੀ ਲਾਹੌਲ-ਸਪੀਤੀ, ਪਾਂਗੀ ਅਤੇ ਕੁੱਲੂ ਦੀਆਂ ਉੱਚੀਆਂ ਚੋਟੀਆਂ ਦੇ ਨਾਲ ਰੋਹਤਾਂਗ ਦੱਰੇ ’ਤੇ ਤਾਜ਼ਾ ਬਰਫ਼ਬਾਰੀ ਹੋਈ ਹੈ। ਮੌਸਮ ’ਚ ਬਦਲਾਅ ਦੇ ਨਾਲ ਸੂਬੇ ’ਚ ਠੰਢ ਵਧ ਗਈ ਹੈ। ਲਾਹੌਲ-ਸਪੀਤੀ ਦੇ ਕੁਕੁਮਸੇਰੀ ’ਚ ਘੱਟੋ-ਘੱਟ ਤਾਪਮਾਨ 2.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਦੇਹਾਂਤ, ਮੌਤ ਦੀ ਅਸਲ ਵਜ੍ਹਾ ਆਈ ਸਾਹਮਣੇ

ਰਾਜਧਾਨੀ ਸ਼ਿਮਲਾ ’ਚ ਬੁੱਧਵਾਰ ਨੂੰ ਭਾਰੀ ਮੀਂਹ ਦੇ ਨਾਲ ਗੜੇਮਾਰੀ ਹੋਈ। ਇਸ ਦੌਰਾਨ ਸੰਜੌਲੀ-ਢਲੀ ਬਾਈਪਾਸ ’ਤੇ ਪਹਾੜੀ ਧਸਣ ਨਾਲ ਭਾਰੀ ਢਿੱਗਾਂ ਡਿੱਗੀਆਂ। ਸੜਕ ਤੋਂ ਲੰਘ ਰਹੇ ਵਾਹਨ ਇਸ ਦੀ ਲਪੇਟ ’ਚ ਆਉਣ ਤੋਂ ਵਾਲ-ਵਾਲ ਬਚੇ। ਬੀਤੇ 24 ਘੰਟਿਆਂ ’ਚ ਕਾਂਗੜਾ ਜ਼ਿਲ੍ਹੇ ਦੇ ਪਾਲਮਪੁਰ ’ਚ ਸਭ ਤੋਂ ਵੱਧ 82.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਪਾਲਮਪੁਰ ਅਤੇ ਜੋਤ ’ਚ ਗੜੇਮਾਰੀ ਵੀ ਹੋਈ। ਇਸ ਨਾਲ ਜਨਜੀਵਨ ਪ੍ਰਭਾਵਿਤ ਹੋਣ ਦੇ ਨਾਲ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਕਿੰਨੌਰ ਜ਼ਿਲ੍ਹੇ ਦੇ ਚੌਰਾ ਤੇ ਤਰੰਡਾ ਪਿੰਡਾਂ ’ਚ ਹਨੇਰੀ ਅਤੇ ਗੜ੍ਹੇਮਾਰੀ ਨਾਲ ਖੇਤਾਂ ’ਚ ਤਿਆਰ ਫਸਲਾਂ, ਸਬਜ਼ੀਆਂ ਤੇ ਚਾਰੇ ਨੂੰ ਨੁਕਸਾਨ ਪੁੱਜਾ ਹੈ।

ਇਹ ਵੀ ਪੜ੍ਹੋ : Big Breaking : ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ ਦੇਹਾਂਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News