5 ਸਾਲਾ ਬੱਚੇ ਦੀ ਸਫ਼ਲ ਲਿਗਾਮੈਂਟ ਸਰਜਰੀ ਕਰ ਭਾਰਤ ਨੇ ਰਚਿਆ ਇਤਿਹਾਸ
Friday, Jul 09, 2021 - 01:34 AM (IST)
![5 ਸਾਲਾ ਬੱਚੇ ਦੀ ਸਫ਼ਲ ਲਿਗਾਮੈਂਟ ਸਰਜਰੀ ਕਰ ਭਾਰਤ ਨੇ ਰਚਿਆ ਇਤਿਹਾਸ](https://static.jagbani.com/multimedia/2021_7image_01_33_402781412ligament.jpg)
ਨਵੀਂ ਦਿੱਲੀ - ਮੈਡੀਕਲ ਸਾਇੰਸ ਨੇ ਫਿਰ ਇਤਿਹਾਸ ਰਚ ਦਿੱਤਾ ਹੈ। ਭਾਰਤ ਵਿੱਚ ਸਭ ਤੋਂ ਘੱਟ ਉਮਰ ਦੇ ਬੱਚੇ ਦੀ ਲਿਗਾਮੈਂਟ ਸਰਜਰੀ ਕਰ ਦਿੱਤੀ ਗਈ ਹੈ। ਬੱਚੇ ਦਾ ਨਾਮ ਰੋਨਿਤ ਹੈ ਅਤੇ ਉਸ ਦੀ ਉਮਰ ਸਿਰਫ ਪੰਜ ਸਾਲ ਹੈ। ਬੀ.ਐੱਲ.ਕੇ. ਸੁਪਰ ਸਪੈਸ਼ਿਐਲਿਟੀ ਹਸਪਤਾਲ ਵੱਲੋਂ ਇਸ ਸਫਲ ਸਰਜਰੀ ਨੂੰ ਪੂਰਾ ਕੀਤਾ ਗਿਆ ਹੈ ਅਤੇ ਹੁਣ ਉਸ ਕਾਰਨਾਮੇ ਦੀ ਵਜ੍ਹਾ ਨਾਲ ਰੋਨਿਤ ਫਿਰ ਆਪਣੇ ਪੈਰਾਂ 'ਤੇ ਖੜ੍ਹਾ ਹੋ ਪਾ ਰਿਹਾ ਹੈ। ਅੱਜ ਤੋਂ ਪਹਿਲਾਂ ਅੱਠ ਸਾਲ ਦੇ ਬੱਚੇ ਦੀ ਲਿਗਾਮੇਂਟ ਸਰਜਰੀ ਕੀਤੀ ਗਈ ਸੀ ਪਰ ਹੁਣ ਭਾਰਤ ਨੇ ਉਹ ਰਿਕਾਰਡ ਤੋੜ ਦਿੱਤਾ ਹੈ।
ਇਹ ਵੀ ਪੜ੍ਹੋ- ਮਾਂ ਦੀ ਹੱਤਿਆ ਕਰ ਕੇ ਦਿਲ ਪਕਾ ਕੇ ਖਾਧਾ, ਦੋਸ਼ੀ ਨੂੰ ਮੌਤ ਦੀ ਸਜ਼ਾ
5 ਸਾਲ ਦੇ ਬੱਚੇ ਦੀ ਸਫਲ ਲਿਗਾਮੈਂਟ ਸਰਜਰੀ
ਦੱਸਿਆ ਗਿਆ ਹੈ ਕਿ ਡਾਕਟਰਾਂ ਦੁਆਰਾ ਗੋਡੇ ਵਿਚ ਸੁਰੰਗ ਬਣਾ ਕੇ ਇਸ ਚੁਣੌਤੀਪੂਰਨ ਸਰਜਰੀ ਨੂੰ ਸਫਲ ਬਣਾਇਆ ਗਿਆ ਹੈ। ਇਸ ਸਰਜਰੀ ਬਾਰੇ ਡਾਕਟਰ ਦੀਪਕ ਚੌਧਰੀ ਨੇ ਦੱਸਿਆ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਲਿਗਾਮੈਂਟ ਫ੍ਰੈਕਚਰ ਅਕਸਰ ਖਿਡਾਰੀਆਂ ਵਿੱਚ ਹੁੰਦਾ ਹੈ। 20 ਤੋਂ 38 ਸਾਲ ਦੀ ਉਮਰ ਦੇ ਖਿਡਾਰੀਆਂ ਵਿੱਚ ਇਹ ਜ਼ਿਆਦਾ ਵੇਖਿਆ ਜਾਂਦਾ ਹੈ। ਹਾਲਾਂਕਿ, 15 ਸਾਲ ਦੀ ਉਮਰ ਦੇ ਨੌਜਵਾਨ ਖਿਡਾਰੀ ਵਿੱਚ ਵੀ ਅਜਿਹੀ ਇੰਜਰੀ ਹੁੰਦੀ ਹੈ। ਹੁਣ ਤੱਕ ਦੁਨੀਆ ਵਿੱਚ ਸਭ ਤੋਂ ਘੱਟ ਉਮਰ ਦੇ 8 ਸਾਲ ਦੇ ਬੱਚੇ ਵਿੱਚ ਲਿਗਾਮੈਂਟ ਸਰਜਰੀ ਦਾ ਰਿਕਾਰਡ ਦਰਜ ਹੈ ਪਰ ਰੋਨਿਤ ਹੁਣ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਬੱਚਾ ਹੋ ਗਿਆ ਹੈ।
ਇਹ ਵੀ ਪੜ੍ਹੋ- ਕੇਰਲ 'ਚ ਸਾਹਮਣੇ ਆਇਆ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ, ਜਾਣੋਂ ਕੀ ਹਨ ਇਸਦੇ ਲੱਛਣ?
ਡਾਕਟਰ ਦੀਪਕ ਮੁਤਾਬਕ ਰੋਨਿਤ ਦੀ ਸਰਜਰੀ 3 ਮਹੀਨੇ ਪਹਿਲਾਂ ਹੋਈ ਸੀ ਅਤੇ ਹੁਣ ਉਸਦੇ ਨਤੀਜੇ ਸਾਹਮਣੇ ਆਏ ਹਨ। ਉਸ ਦੀ ਸਰਜਰੀ ਸਫਲ ਰਹੀ ਹੈ ਅਤੇ ਉਹ ਹੁਣ ਆਪਣੇ ਪੈਰਾਂ 'ਤੇ ਖੜ੍ਹਾ ਹੋ ਪਾ ਰਿਹਾ ਹੈ। ਦੱਸਿਆ ਗਿਆ ਹੈ ਕਿ ਕੁੱਝ ਮਹੀਨਿਆਂ ਵਿੱਚ ਰੋਨਿਤ ਬਿਲਕੁੱਲ ਫਿੱਟ ਹੋ ਜਾਵੇਗਾ ਅਤੇ ਫਿਰ ਦੂੱਜੇ ਬੱਚਿਆਂ ਦੀ ਤਰ੍ਹਾਂ ਖੇਡ ਸਕੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਜਵਾਬ।