2 ਨੌਜਵਾਨਾਂ ਨੂੰ ਲਿਫ਼ਟ ''ਚ ਪੈ ਗਿਆ ਕਰੰਟ ! ਇਕ ਦੀ ਮੌਤ, ਦੂਜੇ ਦੀ ਵਾਲ-ਵਾਲ ਬਚੀ ਜਾਨ
Wednesday, Sep 10, 2025 - 05:08 PM (IST)

ਨਵੀਂ ਦਿੱਲੀ- ਦਿੱਲੀ ਦੇ ਅਮਨ ਵਿਹਾਰ ਇਲਾਕੇ ਵਿਚ ਲਿਫਟ ’ਚੋਂ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਵਾਲ-ਵਾਲ ਬਚ ਗਿਆ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅਮਨ ਵਿਹਾਰ ਪੁਲਸ ਨੂੰ ਦੁਪਹਿਰ 12:54 ਵਜੇ ਪੀ.ਸੀ.ਆਰ. ਕਾਲ ਆਈ। ਕਾਲ ਕਰਨ ਵਾਲੇ ਨੇ ਦੱਸਿਆ ਕਿ ਪਾਕੇਟ-1, ਸੈਕਟਰ-21, ਰੋਹਿਣੀ ਵਿਚ ਲਿਫਟ ’ਚ 2 ਲੋਕ ਫਸੇ ਹੋਏ ਹਨ। ਇਕ ਨੂੰ ਬਾਹਰ ਕੱਢ ਲਿਆ ਗਿਆ ਹੈ ਪਰ ਇਕ ਵਿਅਕਤੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ, ਜਿਸ ਦੀ ਲਾਸ਼ ਅਜੇ ਵੀ ਲਿਫਟ ’ਚ ਫਸੀ ਹੋਈ ਹੈ।
ਇਹ ਵੀ ਪੜ੍ਹੋ- ਦੰਗਿਆਂ ਵਿਚਾਲੇ ਨੇਪਾਲ 'ਚ ਫਸ ਗਈ ਭਾਰਤੀ ਖਿਡਾਰਨ ! ਰੋ-ਰੋ ਦੱਸੀ ਹੱਡਬੀਤੀ, ਮੰਜ਼ਰ ਦੇਖ ਤੁਹਾਡੀ ਵੀ ਕੰਬ ਜਾਏਗੀ ਰੂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e