ਟ੍ਰੇਨ 'ਚ Reels ਦੇਖਣ ਤੇ ਗਾਣੇ ਸੁਣਨ ਵਾਲੇ ਹੋ ਜਾਓ ਸਾਵਧਾਨ ! ਨਿੱਕੀ ਜਿਹੀ ਗ਼ਲਤੀ ਕਾਰਨ ਪੈ ਜਾਏਗਾ ਪਛਤਾਉਣਾ
Thursday, Sep 04, 2025 - 03:41 PM (IST)

ਨੈਸ਼ਨਲ ਡੈਸਕ- ਭਾਰਤੀ ਰੇਲਵੇ ਦੇਸ਼ 'ਚ ਰਾਤ ਦੇ ਸਮੇਂ ਰੇਲ ਯਾਤਰਾ ਨੂੰ ਸੁਰੱਖਿਅਤ ਬਣਾਉਣ ਦੇ ਮੱਦੇਨਜ਼ਰ ਸਖ਼ਤ ਕਦਮ ਚੁੱਕਣ ਜਾ ਰਹੀ ਹੈ। ਵਿਭਾਗ ਨੇ ਰਾਤ 10 ਵਜੇ ਤੋਂ ਸਵੇਰ 6 ਵਜੇ ਤੱਕ ਟ੍ਰੇਨ ਦੇ ਅੰਦਰ ਉਚੀ ਆਵਾਜ਼ 'ਚ ਗਾਣੇ ਸੁਣਨਾ ਜਾਂ ਉੱਚੀ ਆਵਾਜ਼ 'ਚ ਫ਼ੋਨ 'ਤੇ ਗੱਲ ਕਰਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।
ਜੇਕਰ ਕੋਈ ਯਾਤਰੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸ ਨੂੰ 500 ਤੋਂ 1000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਜੇਕਰ ਇਹ ਵੀ ਸੰਭਵ ਨਾ ਹੋਵੇ ਤਾਂ ਉਸ ਨੂੰ ਟ੍ਰੇਨ ਤੋਂ ਉਤਾਰਿਆ ਵੀ ਜਾ ਸਕਦਾ ਹੈ, ਤਾਂ ਜੋ ਯਾਤਰੀਆਂ ਦੀ ਯਾਤਰਾ ਆਰਾਮਦਾਇਕ ਤੇ ਸ਼ਾਂਤੀਪੂਰਵਕ ਮੁਕੰਮਲ ਹੋ ਸਕੇ।
ਰੇਲਵੇ ਨੇ ਸਿਰਫ਼ ਆਵਾਜ਼ ਹੀ ਨਹੀਂ, ਬਲਕਿ ਟ੍ਰੇਨ ਵਿੱਚ ਰਾਤ 10 ਵਜੇ ਤੋਂ ਬਾਅਦ ਰੌਸ਼ਨੀ ਬੰਦ ਨਾ ਕਰਨ, ਹੈੱਡਫੋਨ ਦੇ ਬਿਨਾਂ ਗੀਤ ਸੁਣਨ ਜਾਂ ਵੀਡੀਓ ਦੇਖਣ ਕਾਰਨ ਵੀ ਇਹ ਕਾਰਵਾਈ ਹੋ ਸਕਦੀ ਹੈ। ਇਸ ਲਈ ਯਾਤਰੀਆਂ ਨੂੰ ਹੁਣ ਟਰੇਨ 'ਚ ਸਫ਼ਰ ਕਰਨ ਸਮੇਂ ਇਨ੍ਹਾਂ ਨਿਯਮਾਂ ਦਾ ਧਿਆਨ ਰੱਖਣਾ ਪਵੇਗਾ, ਨਹੀਂ ਤਾਂ ਉਨ੍ਹਾਂ ਨੂੰ ਭਾਰੀ ਜੁਰਮਾਨੇ ਦੇ ਨਾਲ-ਨਾਲ ਖੱਜਲ-ਖੁਆਰੀ ਵੀ ਸਹਿਣੀ ਪੈ ਸਕਦੀ ਹੈ।
ਇਹ ਵੀ ਪੜ੍ਹੋ- 'ਵੱਡੀ ਲੜਾਈ' ਦੀ ਤਿਆਰੀ ਕਰ ਰਿਹਾ ਫਰਾਂਸ ! ਹਸਪਤਾਲਾਂ ਨੂੰ ਦਿੱਤੇ ਨਿਰਦੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e