ਅਸੁਰੱਖਿਅਤ ਪਟੜੀ ''ਤੇ ਮੋੜ''ਤੀ ਟ੍ਰੇਨ ! ਵਾਲ-ਵਾਲ ਬਚੀ ਸੈਂਕੜੇ ਯਾਤਰੀਆਂ ਦੀ ਜਾਨ
Thursday, Aug 28, 2025 - 04:37 PM (IST)

ਨਵੀਂ ਦਿੱਲੀ- ਆਗਰਾ ਰੇਲ ਮੰਡਲ ਨੇ ਦਿੱਲੀ ਜਾ ਰਹੀ ਜਨ ਸ਼ਤਾਬਦੀ ਐਕਸਪ੍ਰੈੱਸ ਨੂੰ ਉਸ ਪੱਟੜੀ ’ਤੇ ਮੋੜਨ ਨੂੰ ਲੈ ਕੇ ਇਕ ਸਟੇਸ਼ਨ ਮਾਸਟਰ ਅਤੇ ਇਕ ਟ੍ਰੈਫਿਕ ਕੰਟਰੋਲਰ ਨੂੰ ਮੰਗਲਵਾਰ ਨੂੰ ਮੁਅੱਤਲ ਕਰ ਦਿੱਤਾ, ਜਿਸ ਦੀ ਮੁਰੰਮਤ ਕੀਤੀ ਜਾ ਰਹੀ ਸੀ। ਇਸ ਘਟਨਾ ਤੋਂ ਬਾਅਦ ਸੈਂਕੜੇ ਯਾਤਰੀਆਂ ਦੀ ਜਾਨ ਖ਼ਤਰੇ ਵਿਚ ਪੈ ਗਈ ਸੀ।
ਸੂਤਰਾਂ ਅਨੁਸਾਰ, ਰੇਲਗੱਡੀ ਦੇ ਸੁਚੇਤ ਅਮਲੇ ਨੇ ਪੱਟੜੀਆਂ ਦੀ ਸੰਭਾਲ-ਦੇਖਰੇਖ ਕਰਨ ਵਾਲੇ ਮੁਲਾਜ਼ਮਾਂ ਵੱਲੋਂ ਲਾਲ ਝੰਡੇ ਨੂੰ ਦੇਖਿਆ ਅਤੇ ਤੁਰੰਤ ਐਮਰਜੈਂਸੀ ਬ੍ਰੇਕ ਲਗਾ ਕੇ ਰੇਲਗੱਡੀ ਨੂੰ ਉਸ ਹਿੱਸੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਦਿੱਤਾ, ਜਿੱਥੇ ਮੁਰੰਮਤ ਕੀਤੀ ਜਾ ਰਹੀ ਸੀ ਅਤੇ ਹਾਦਸੇ ਨੂੰ ਟਾਲ ਕੇ ਸੈਂਕੜੇ ਯਾਤਰੀਆਂ ਦੀ ਜਾਨ ਬਚਾ ਲਈ।
ਇਹ ਵੀ ਪੜ੍ਹੋ- ਭਾਰਤ ਨੇ ਪਾਕਿ ਨੂੰ ਹੜ੍ਹ ਦੇ ਖਤਰੇ ਦੀ ਨਵੀਂ ਚਿਤਾਵਨੀ ਕੀਤੀ ਜਾਰੀ
ਸੂਤਰਾਂ ਅਨੁਸਾਰ, ਇਕ ਯਾਤਰੀ ਦੀ ਵਿਗੜਦੀ ਸਿਹਤ ਦੀ ਜਾਣਕਾਰੀ ਮਿਲਣ ’ਤੇ ਟ੍ਰੇਨ ਟਿਕਟ ਐਗਜ਼ਾਮੀਨਰ (ਟੀ.ਟੀ.ਈ.) ਨੇ ਆਗਰਾ ਕੰਟਰੋਲ ਰੂਮ ਨਾਲ ਸੰਪਰਕ ਕੀਤਾ ਅਤੇ ਛਾਤਾ ਸਟੇਸ਼ਨ ’ਤੇ ਟ੍ਰੇਨ ਨੂੰ ਰੋਕਣ ਦੀ ਬੇਨਤੀ ਕੀਤੀ।
ਹਾਲਾਂਕਿ, ਛਾਤਾ ਸਟੇਸ਼ਨ ਲੰਘ ਗਿਆ ਕਿਉਂਕਿ ਜ਼ਰੂਰੀ ਨਿਰਦੇਸ਼ ਲੋਕੋ ਪਾਇਲਟ ਤੱਕ ਸਮੇਂ ਸਿਰ ਨਹੀਂ ਪਹੁੰਚ ਸਕੇ। ਬਾਅਦ ਵਿਚ ਹੋਡਲ ਸਟੇਸ਼ਨ ’ਤੇ ਟ੍ਰੇਨ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ ਪਰ ਸਟੇਸ਼ਨ ਮਾਸਟਰ ਨੇ ਕਾਹਲੀ ਵਿਚ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਕਰਦੇ ਹੋਏ ਟ੍ਰੇਨ ਨੂੰ ਲੂਪ ਲਾਈਨ ਵੱਲ ਮੋੜ ਦਿੱਤਾ ਜਿਸਦੀ ਮੁਰੰਮਤ ਕੀਤੀ ਜਾ ਰਹੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e