ਮੁਕੇਸ਼ ਅੰਬਾਨੀ ਨੇ GST 2.0 ਦਾ ਕੀਤਾ ਸੁਆਗਤ

Friday, Sep 05, 2025 - 01:01 PM (IST)

ਮੁਕੇਸ਼ ਅੰਬਾਨੀ ਨੇ GST 2.0 ਦਾ ਕੀਤਾ ਸੁਆਗਤ

ਬਿਜ਼ਨੈੱਸ ਡੈਸਕ: ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਤੇ ਪ੍ਰਬੰਧਕ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਜੀ.ਐੱਸ.ਟੀ. ਦਰ ਸੁਧਾਰਾਂ (GST 2.0) ਨੂੰ ਸਲਾਉਂਦਿਆਂ ਕਿਹਾ ਕਿ ਇਹ ਕਦਮ ਖਪਤਕਾਰਾਂ ਲਈ ਉਤਪਾਦਾਂ ਅਤੇ ਸੇਵਾਵਾਂ ਨੂੰ ਹੋਰ ਕਿਫਾਇਤੀ ਬਣਾਉਣ ਵੱਲ ਪ੍ਰਗਤੀਸ਼ੀਲ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਦੇਸ਼ ਦੀ ਵਿਕਾਸ ਦਰ ਦਹਾਈ ਅੰਕ ਦੇ ਕਰੀਬ ਪਹੁੰਚ ਸਕਦੀ ਹੈ। 

ਇਹ ਖ਼ਬਰ ਵੀ ਪੜ੍ਹੋ - Big Breaking: ਹੜ੍ਹ ਪੀੜਤਾਂ ਦੀ ਮਦਦ ਕਰਦਿਆਂ 'ਆਪ' ਆਗੂ ਦੀ ਮੌਤ

ਵੀਰਵਾਰ ਨੂੰ ਜਾਰੀ ਕੀਤੇ ਬਿਆਨ ਵਿਚ ਮੁਕੇਸ਼ ਅੰਬਾਨੀ ਨੇ ਜੀ.ਐੱਸ. ਟੀ. ਸੁਧਾਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਰਤੀ ਲੋਕਾਂ ਨੂੰ ਦੀਵਾਲੀ ਦਾ ਤੋਹਫ਼ਾ ਦੱਸਿਆ। ਉਨ੍ਹਾਂ ਕਿਹਾ, “ਜੀ.ਐੱਸ.ਟੀ. ਦਾ ਇਹ ਤਰਕਸੰਗਤੀਕਰਨ ਕਾਰੋਬਾਰ ਕਰਨ ਦੀਆਂ ਗੁੰਝਲਾਂ ਨੂੰ ਘਟਾਏਗਾ, ਮਹਿੰਗਾਈ ਨੂੰ ਘਟਾਏਗਾ ਅਤੇ ਪ੍ਰਚੂਨ ਖੇਤਰ ਵਿਚ ਖਪਤ ਨੂੰ ਉਤਸ਼ਾਹਿਤ ਕਰੇਗਾ।” ਉਨ੍ਹਾਂ ਅੱਗੇ ਕਿਹਾ ਕਿ ਇਹ ਕਦਮ ਭਾਰਤ ਦੇ ਆਰਥਿਕ ਵਿਕਾਸ ਨੂੰ ਇਕ ਮਜ਼ਬੂਤ ​​ਅਧਾਰ ਦੇਵੇਗਾ। ਉਨ੍ਹਾਂ ਕਿਹਾ, “ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ, ਜੀ.ਡੀ.ਪੀ. ਵਿਕਾਸ ਦਰ 7.8% ਤੱਕ ਪਹੁੰਚ ਗਈ ਹੈ। ਅਜਿਹੀ ਸਥਿਤੀ ਵਿਚ, ਇਹ ਸੁਧਾਰ ਅਰਥਵਿਵਸਥਾ ਨੂੰ ਹੋਰ ਹੁਲਾਰਾ ਦੇ ਸਕਦੇ ਹਨ ਅਤੇ ਵਿਕਾਸ ਦਰ ਨੂੰ ਦੋ ਅੰਕਾਂ ਦੇ ਨੇੜੇ ਲੈ ਜਾ ਸਕਦੇ ਹਨ।”

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News