ਹੋਰ ਵਧੇਗੀ ਭਾਰਤੀ ਜਲ ਸੈਨਾ ਦੀ ਤਾਕਤ ! ਛੇਤੀ ਹੋ ਸਕਦੇ ਹਨ 2 ਪਣਡੁੱਬੀ ਸੌਦਿਆਂ ’ਤੇ ਦਸਤਖ਼ਤ

Monday, Sep 01, 2025 - 05:32 PM (IST)

ਹੋਰ ਵਧੇਗੀ ਭਾਰਤੀ ਜਲ ਸੈਨਾ ਦੀ ਤਾਕਤ ! ਛੇਤੀ ਹੋ ਸਕਦੇ ਹਨ 2 ਪਣਡੁੱਬੀ ਸੌਦਿਆਂ ’ਤੇ ਦਸਤਖ਼ਤ

ਨਵੀਂ ਦਿੱਲੀ (ਭਾਸ਼ਾ)- ਚੀਨ ਦੀ ਵਧਦੀ ਸਮੁੰਦਰੀ ਫੌਜ ਦੀ ਤਾਕਤ ਦੇ ਮੱਦੇਨਜ਼ਰ ਭਾਰਤ ਆਪਣੀਆਂ ਸਮੁੰਦਰੀ ਜੰਗੀ ਸਮਰੱਥਾਵਾਂ ਨੂੰ ਵਧਾਉਣ ਲਈ ਅਗਲੇ ਸਾਲ ਦੇ ਅੱਧ ਤੱਕ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ 2 ਵੱਡੇ ਪਣਡੁੱਬੀ ਸੌਦਿਆਂ ’ਤੇ ਦਸਤਖ਼ਤ ਕਰ ਸਕਦਾ ਹੈ। 

ਪਹਿਲਾ ਸੌਦਾ 3 ਸਕਾਰਪੀਅਨ ਕਲਾਸ ਪਣਡੁੱਬੀਆਂ ਲਈ ਹੈ, ਜਿਨ੍ਹਾਂ ਦਾ ਨਿਰਮਾਣ ‘ਮਝਗਾਓਂ ਡਾਕ ਲਿਮਟਿਡ’ (ਐੱਮ.ਡੀ.ਐੱਲ.) ਅਤੇ ਫ਼ਰਾਂਸ ਦੀ ਰੱਖਿਆ ਕੰਪਨੀ ‘ਨੇਵਲ ਗਰੁੱਪ’ ਮਿਲ ਕੇ ਕਰਨਗੇ। ਰੱਖਿਆ ਮੰਤਰਾਲਾ ਨੇ ਹਾਲਾਂਕਿ ਲੱਗਭਗ 36,000 ਕਰੋੜ ਰੁਪਏ ਦੇ ਇਸ ਸੌਦੇ ਨੂੰ 2 ਸਾਲ ਪਹਿਲਾਂ ਮਨਜ਼ੂਰੀ ਦੇ ਦਿੱਤੀ ਸੀ ਪਰ ਤਕਨੀਕੀ ਅਤੇ ਵਿੱਤੀ ਸ਼ਰਤਾਂ ਨੂੰ ਲੈ ਕੇ ਗੱਲਬਾਤ ’ਚ ਦੇਰੀ ਹੋਈ ਹੈ।

ਦੂਜਾ ਸੌਦਾ 6 ‘ਡੀਜ਼ਲ-ਇਲੈਕਟ੍ਰਿਕ ਸਟੀਲਥ’ ਪਣਡੁੱਬੀਆਂ ਦੇ ਨਿਰਮਾਣ ਦਾ ਹੈ, ਜਿਸ ਦੀ ਅੰਦਾਜ਼ਨ ਲਾਗਤ 65,000 ਕਰੋੜ ਰੁਪਏ ਹੈ। ਜਰਮਨੀ ਦੇ ਪ੍ਰਮੁੱਖ ਜਹਾਜ਼ ਨਿਰਮਾਤਾ ‘ਥਿਸੇਨਕਰੁਪ ਮੈਰੀਨ ਸਿਸਟਮਜ਼’ (ਟੀ. ਕੇ. ਐੱਮ. ਐੱਸ.) ਨੇ ਇਸ ਪ੍ਰਾਜੈਕਟ ਲਈ ‘ਮਝਗਾਓਂ ਡਾਕ ਸ਼ਿਪਬਿਲਡਰਜ਼ ਲਿਮਟਿਡ’ ਨਾਲ ਭਾਈਵਾਲੀ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਸੌਦੇ ਦੀ ਲਾਗਤ ’ਤੇ ਗੱਲਬਾਤ ਛੇਤੀ ਹੀ ਸ਼ੁਰੂ ਹੋਵੇਗੀ ਅਤੇ ਸਮਝੌਤਾ ਪੂਰਾ ਹੋਣ ਦੀ ਪੂਰੀ ਪ੍ਰਕਿਰਿਆ ’ਚ 6 ਤੋਂ 9 ਮਹੀਨੇ ਲੱਗ ਸਕਦੇ ਹਨ।

ਇਹ ਵੀ ਪੜ੍ਹੋ- ਟਰੰਪ ਨੂੰ ਇਕ ਹੋਰ ਝਟਕਾ ! ਅਦਾਲਤ ਨੇ ਡਿਪੋਰਟੇਸ਼ਨ ਦੇ ਫ਼ੈਸਲੇ 'ਤੇ ਲਾਈ ਰੋਕ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News