ਅਚਾਨਕ AC ਨੂੰ ਲੱਗੀ ਅੱਗ ! ਦਮ ਘੁੱਟਣ ਨਾਲ ਇਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Monday, Sep 08, 2025 - 10:45 AM (IST)

ਅਚਾਨਕ AC ਨੂੰ ਲੱਗੀ ਅੱਗ ! ਦਮ ਘੁੱਟਣ ਨਾਲ ਇਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਨੈਸ਼ਨਲ ਡੈਸਕ : ਦਿੱਲੀ ਨਾਲ ਲੱਗਦੇ ਫਰੀਦਾਬਾਦ ਦੇ ਗ੍ਰੀਨ ਫੀਲਡ ਇਲਾਕੇ 'ਚ ਸੋਮਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਹੋਇਆ। ਜਾਣਕਾਰੀ ਅਨੁਸਾਰ ਸਵੇਰੇ ਤਕਰੀਬਨ 4 ਵਜੇ ਇੱਕ ਫਲੈਟ ਵਿੱਚ ਏਸੀ 'ਚ ਅੱਗ ਲੱਗਣ ਤੋਂ ਬਾਅਦ ਪੂਰੇ ਮਕਾਨ 'ਚ ਧੂੰਆ ਭਰ ਗਿਆ। ਇਸ ਕਾਰਨ ਦੂਜੀ ਮੰਜ਼ਿਲ 'ਤੇ ਰਹਿੰਦੇ ਪਤੀ-ਪਤਨੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦਾ ਇੱਕ ਬੱਚਾ ਕਿਸੇ ਤਰ੍ਹਾਂ ਬਚ ਨਿਕਲਿਆ ਪਰ ਗੰਭੀਰ ਜ਼ਖਮੀ ਹੋ ਗਿਆ।
ਪੁਲਸ ਮੁਤਾਬਕ, ਬਿਲਡਿੰਗ ਦੀ ਪਹਿਲੀ ਮੰਜ਼ਿਲ 'ਤੇ ਰਹਿੰਦੇ ਰਾਕੇਸ਼ ਮਲਿਕ ਦੇ ਸਪਲਿਟ ਏਸੀ ਵਿੱਚ ਅੱਗ ਲੱਗੀ। ਰਾਕੇਸ਼ ਸਮੇਂ 'ਤੇ ਸਾਵਧਾਨ ਹੋਏ ਅਤੇ ਆਪਣੇ ਪਰਿਵਾਰ ਨਾਲ ਬਾਹਰ ਨਿਕਲ ਗਏ ਪਰ ਦੂਜੀ ਮੰਜ਼ਿਲ 'ਤੇ ਰਹਿੰਦੇ ਸਚਿਨ ਕਪੂਰ ਦੇ ਪਰਿਵਾਰ ਨੂੰ ਕੋਈ ਖ਼ਬਰ ਨਹੀਂ ਹੋਈ। ਧੂੰਆ ਕਮਰੇ ਵਿੱਚ ਫੈਲਣ ਕਾਰਨ ਸਚਿਨ, ਉਸ ਦੀ ਪਤਨੀ ਰਿੰਕੂ ਅਤੇ ਧੀ ਸੁਜਾਨ ਦੀ ਮੌਤ ਹੋ ਗਈ। ਪੁੱਤਰ ਆਰਯਨ ਨੇ ਖਿੜਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਤਾਂ ਬਚਾ ਲਈ ਪਰ ਉਸਨੂੰ ਗੰਭੀਰ ਚੋਟਾਂ ਲੱਗੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shubam Kumar

Content Editor

Related News