ਤੇਂਦੁਏ ਨੇ ਅਚਾਨਕ ਕੀਤਾ ਹਮਲਾ, ਹਵਾ ''ਚ ਲੜਕੇ ਨੂੰ ਘੁੰਮਾ ਕੇ ਉਛਾਲਿਆ (ਤਸਵੀਰਾਂ)
07/27/2016 10:32:25 AM
ਗੋਰਖਪੁਰ— ਬੜਹਲਗੰਜ ਖੇਤਰ ''ਚ ਇਕ ਤੇਂਦੁਆ ਆਉਣ ਨਾਲ ਪਿੰਡ ''ਚ ਹੱਲਚੱਲ ਮਚ ਗਈ। ਤੇਂਦੁਏ ਨੇ ਇਕ ਬੱਚੇ ਸਮੇਤ 6 ਲੋਕਾਂ ਨੂੰ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਹੈ। ਤੇਂਦੁਆ ਇਕ ਘਰ ''ਚ ਲੁੱਕ ਕੇ ਬੈਠਾ ਹੋਇਆ ਹੈ ਅਤੇ ਪੁਲਸ ਮਹਰਾਜਗੰਜ ਜ਼ਿਲੇ ਤੋਂ ਆ ਰਹੀ ਟੀਮ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਕਿ ਉਸ ਨੂੰ ਫੜਿਆ ਜਾ ਸਕੇ। ਉੱਥੇ ਹੀ ਜਿਸ ਘਰ ''ਚ ਤੇਂਦੁਆ ਲੁੱਕਿਆ ਹੋਇਆ ਹੈ, ਉਸ ਪਰਿਵਾਰ ਦੀਆਂ 2 ਔਰਤਾਂ ਅਤੇ ਇਕ ਬੱਚਾ ਘਰ ਦੇ ਅੰਦਰ ਫਸੇ ਹੋਏ ਹਨ। ਮੰਗਲਵਾਰ ਦੀ ਸਵੇਰ ਬੜਹਲਗੰਜ ਖੇਤਰ ਦੇ ਖਜੁਰੀ ਪਾਂਡੇ ਪਿੰਡ ਵਾਸੀ ਨਾਗੇਂਦਰ ਮੋਰੀਆ ਦਾ 18 ਸਾਲ ਦਾ ਬੇਟਾ ਸੂਰਜ ਆਪਣੇ 3 ਸਾਲ ਦੇ ਭਾਣਜੇ ਅਭੇ ਨੂੰ ਲੈ ਕੇ ਦਰਵਾਜ਼ੇ ਦੇ ਸਾਹਮਣੇ ਬੀਜੀ ਗਈ ਮੱਕੀ ਦੀ ਫਸਲ ਕੋਲ ਚੌਕੀ ''ਤੇ ਬੈਠਾ ਸੀ। ਅਚਾਨਕ ਮੱਕੇ ਦੇ ਖੇਤ ''ਚੋਂ ਨਿਕਲਿਆ ਤੇਂਦੁਆ ਸੂਰਜ ''ਤੇ ਹਮਲਾ ਬੋਲਦੇ ਹੋਏ ਬੱਚੇ ਨੂੰ ਖਿੱਚਣ ਲੱਗਾ।
ਸੂਰਜ ਨੇ ਭਾਣਜੇ ਨੂੰ ਆਪਣੀ ਛਾਤੀ ਨਾਲ ਮਜ਼ਬੂਤੀ ਨਾਲ ਚਿਪਕਾ ਲਿਆ ਅਤੇ ਰੌਲਾ ਪਾਇਆ। ਜਦੋਂ ਤੱਕ ਪਰਿਵਾਰ ਦੇ ਲੋਕ ਪੁੱਜਦੇ ਤੇਂਦੁਏ ਨੇ ਸੂਰਜ ਅਤੇ ਬੱਚੇ ਨੂੰ ਬੁਰੀ ਤਰ੍ਹਾਂ ਪੰਜਾ ਮਾਰ ਕੇ ਜ਼ਖਮੀ ਕਰ ਦਿੱਤਾ। ਲੋਕਾਂ ਦੇ ਰੌਲਾ ਪਾਉਣ ''ਤੇ ਤੇਂਦੁਆ ਸੂਰਜ ਦੇ ਘਰੋਂ ਦੌੜ ਕੇ ਪਿੰਡ ਦੇ ਦੂਜੇ ਟੋਲੇ ਨੇਦੁਆ ਪੁੱਜ ਗਿਆ। ਤੇਂਦੁਏ ਨੇ ਇੱਥੇ ਵੀ 4 ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਬੜਹਲਗੰਜ ਸਥਿਤ ਜੰਗਲਾਤ ਵਿਭਾਗ ਦੇ ਲੋਕ ਵੀ ਮੌਕੇ ''ਤੇ ਪੁੱਜੇ। ਉਨ੍ਹਾਂ ਨੇ ਮਹਰਾਜਗੰਜ ਜ਼ਿਲੇ ਦੀ ਟੀਮ ਨੂੰ ਸੂਚਨਾ ਦਿੱਤੀ ਹੈ ਜੋ ਆ ਕੇ ਤੇਂਦੁਏ ਨੂੰ ਕਾਬੂ ਕਰੇਗੀ।