ਅਜਬ-ਗਜ਼ਬ: ਤੇਂਦੁਏ ਨੇ ਟਰੱਕ ’ਚ ਬੈਠ ਕੇ ਕੀਤਾ 160 ਕਿਲੋਮੀਟਰ ਦਾ ਸਫ਼ਰ
Saturday, Jul 01, 2023 - 02:48 AM (IST)
ਜਗਦਲਪੁਰ (ਯੂ. ਐੱਨ. ਆਈ.)- ਛੱਤੀਸਗੜ੍ਹ ਦੇ ਕਾਂਕੇਰ ਵਿਚ 6 ਮਹੀਨੇ ਦੀ ਇਕ ਮਾਦਾ ਤੇਂਦੁਆ ਨੇ ਕਾਂਕੇਰ ਤੋਂ ਜਗਦਲਪੁਰ ਤਕ ਲਗਭਗ 160 ਕਿਲੋਮੀਟਰ ਦਾ ਸਫ਼ਰ ਟਰੱਕ ਦੇ ਹੇਠਲੇ ਹਿੱਸੇ ਵਿਚ ਬੈਠ ਕੇ ਪੂਰਾ ਕਰ ਲਿਆ। ਟਰੱਕ ਦੇ ਮੰਜ਼ਿਲ ਤਕ ਪੁੱਜਣ ਤੋਂ ਬਾਅਦ ਟਰੱਕ ਚਾਲਕ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਸ ਦੇ ਟਰੱਕ ਵਿਚ ਤੇਂਦੁਆ ਹੈ। ਇਹ ਘਟਨਾ ਕਰਪਾਵੰਡ ਦੀ ਹੈ।
ਇਹ ਖ਼ਬਰ ਵੀ ਪੜ੍ਹੋ - ਨੀਰਜ ਚੋਪੜਾ ਨੇ ਜਿੱਤਿਆ ਲੁਸਾਨੇ ਡਾਇਮੰਡ ਲੀਗ ਖ਼ਿਤਾਬ, ਸੱਟ ਤੋਂ ਬਾਅਦ ਕੀਤੀ ਜੇਤੂ ਵਾਪਸੀ
ਕਰਪਾਵੰਡ ਵਿਚ ਖੁਰਾਕ ਨਿਗਮ ਦਾ ਇਕ ਟਰੱਕ ਚੌਲ ਭਰ ਕੇ ਕਾਂਕੇਰ ਤੋਂ ਪੁੱਜਾ ਸੀ। ਚੌਲ ਖਾਲੀ ਕਰਨ ਤੋਂ ਬਾਅਦ ਮਜ਼ਦੂਰਾਂ ਨੂੰ ਲੱਗਾ ਕਿ ਟਰੱਕ ਦੇ ਹੇਠਲੇ ਹਿੱਸੇ ਵਿਚ ਕੋਈ ਹੈ। ਥੋੜ੍ਹੀ ਦੇਰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਤੇਂਦੁਏ ਦਾ ਬੱਚਾ ਦਿਸਿਆ। ਲੋਕਾਂ ਨੇ ਇਸ ਨੂੰ ਬਾਘ ਦਾ ਬੱਚਾ ਸਮਝ ਲਿਆ। ਕੁਝ ਦੇਰ ਵਿਚ ਇਹ ਗੱਲ ਪੂਰੇ ਇਲਾਕੇ ਵਿਚ ਫੈਲ ਗਈ। ਮੌਕੇ ’ਤੇ ਪੁਲਸ ਅਤੇ ਜੰਗਲਾਤ ਵਿਭਾਗ ਦੀ ਟੀਮ ਵੀ ਪੁੱਜੀ।
ਇਹ ਖ਼ਬਰ ਵੀ ਪੜ੍ਹੋ - ਮੁੰਬਈ ਹਵਾਈ ਅੱਡੇ 'ਤੇ ਕਰੋੜਾਂ ਦੇ ਨਸ਼ੇ ਨਾਲ ਫੜਿਆ ਗਿਆ ਅਫ਼ਰੀਕੀ, ਤਸਕਰੀ ਦਾ ਤਰੀਕਾ ਜਾਣ ਰਹਿ ਜਾਓਗੇ ਹੈਰਾਨ
ਐੱਸ. ਡੀ. ਓ. ਆਸ਼ੀਸ਼ ਕੋਟਰਵਾਨੀ ਨੇ ਦੱਸਿਆ ਕਿ ਤੇਂਦੁਆ ਡਰਿਆ ਹੋਇਆ ਸੀ ਅਤੇ ਉਹ ਟਰੱਕ ਦੇ ਹੇਠਾਂ ਹੀ ਲੁਕ ਗਿਆ। ਲੰਬੀ ਉਡੀਕ ਤੋਂ ਬਾਅਦ ਜਦੋਂ ਉਹ ਨਿਕਲਿਆ ਤਾਂ ਉਸ ਨੂੰ ਫੜਿਆ ਗਿਆ। ਉਸ ਨੂੰ ਮੁੱਢਲਾ ਇਲਾਜ ਦੇ ਕੇ ਉਸ ਦੇ ਭੋਜਨ ਦੀ ਵਿਵਸਥਾ ਕੀਤੀ ਗਈ। ਤੇਂਦੁਏ ਨੂੰ ਰਾਏਪੁਰ ਦੇ ਜੰਗਲ ਸਫਾਰੀ ਜ਼ੂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।