ਤੇਂਦੂਏ ਨੇ ਵਿਹੜੇ ’ਚ ਖੇਡ ਰਹੀ ਬੱਚੀ ਨੂੰ ਦਬੋਚਿਆ, ਹਾਲਤ ਗੰਭੀਰ

Tuesday, Sep 08, 2026 - 03:46 AM (IST)

ਤੇਂਦੂਏ ਨੇ ਵਿਹੜੇ ’ਚ ਖੇਡ ਰਹੀ ਬੱਚੀ ਨੂੰ ਦਬੋਚਿਆ, ਹਾਲਤ ਗੰਭੀਰ

ਬਹਿਰਾਈਚ - ਨਾਨਪਾਰਾ ਕੋਤਵਾਲੀ ਇਲਾਕੇ ਦੇ ਪੁਜਾਰੀ ਪੁਰਵਾ ਜੁੜਾ ਪਿੰਡ ਦੇ ਵਸਨੀਕ ਸੀਤਾਰਾਮ ਦੀ ਪਤਨੀ ਅਨੀਤਾ ਐਤਵਾਰ ਸ਼ਾਮ 7 ਵਜੇ ਦੇ ਕਰੀਬ ਆਪਣੇ ਘਰ ਦੇ ਵਿਹੜੇ ’ਚ ਟੂਟੀ ਤੋਂ ਪਾਣੀ ਭਰ ਰਹੀ ਸੀ। ਉਸ ਦੀ 3 ਸਾਲ ਦੀ ਮਾਸੂਮ ਬੱਚੀ ਲਾਡੋ ਉੱਥੇ ਖੇਡ ਰਹ ਸੀ। ਅਚਾਨਕ ਇਕ ਤੇਂਦੂਆ ਵਿਹੜੇ ’ਚ ਆਇਆ । ਉਸ ਨੇ ਬੱਚੀ ਨੂੰ ਦਬੋਚ ਲਿਆ। ਬੇਟੀ ਨੂੰ ਤੇਂਦੂਏ ਦੀ ਪਕੜ ’ਚ ਦੇਖ ਕੇ ਅਨੀਤਾ ਨੇ ਰੌਲਾ ਪਾਇਆ। ਰੌਲਾ ਸੁਣ ਕੇ ਪਿੰਡ ਵਾਸੀ ਡੰਡਿਆਂ ਨਾਲ ਮੌਕੇ’'ਤੇ ਪਹੁੰਚ ਗਏ ਤੇ ਤੇਂਦੂਏ ਦਾ ਪਿੱਛਾ ਕਰਨ ਲੱਗੇ।

ਪਿੰਡ ਵਾਸੀਆਂ ਦੀ ਭੀੜ ਅਤੇ ਰੌਲੇ ਦਰਮਿਆਨ ਤੇਂਦੂਆ ਬੱਚੀ ਨੂੰ ਲੈ ਕੇ ਖੇਤਾਂ ਵੱਲ ਭੱਜ ਗਿਆ। ਪਿੰਡ ਵਾਸੀਆਂ ਨੇ ਖੇਤਾਂ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਲੱਗਭਗ ਅੱਧੇ ਘੰਟੇ ਤੱਕ ਬੱਚੀ ਦੀ ਭਾਲ ਕੀਤੀ। ਬਾਅਦ ’ਚ ਬੱਚੀ ਘਰ ਤੋਂ ਲੱਗਭਗ 400 ਮੀਟਰ ਦੂਰ ਇਕ ਖੇਤ ’ਚ ਗੰਭੀਰ ਜ਼ਖਮੀ ਹਾਲਤ ’ਚ ਮਿਲੀ। ਉਸ ਦੀ ਗਰਦਨ ਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਡੂੰਘੇ ਜ਼ਖ਼ਮ ਸਨ। ਨਾਨਪਾਰਾ ਸਿਹਤ ਕੇਂਦਰ ਦੇ ਡਾਕਟਰਾਂ ਨੇ ਬੱਚੀ ਨੂੰ ਲਖਨਊ ਰੈਫਰ ਕਰ ਦਿੱਤਾ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।


author

Inder Prajapati

Content Editor

Related News