ਬ੍ਰਿਸਬੇਨ ''ਚ ਦੂਜਾ ਖੇਡ ਮੇਲਾ ਕਬੱਡੀ ਕੱਪ 5 ਤੇ 6 ਸਤੰਬਰ ਨੂੰ

Thursday, Sep 03, 2026 - 12:31 PM (IST)

ਬ੍ਰਿਸਬੇਨ ''ਚ ਦੂਜਾ ਖੇਡ ਮੇਲਾ ਕਬੱਡੀ ਕੱਪ 5 ਤੇ 6 ਸਤੰਬਰ ਨੂੰ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਵਿੱਚ 7 ਸੀਜ਼, ਅਰਬਨ ਲੈਂਡ ਕੁਈਨਜ਼ਲੈਂਡ ਅਤੇ ਆਈ. ਸੀ. ਐੱਸ. ਸੀ ਵੱਲੋਂ ਸਾਂਝੇ ਤੌਰ 'ਤੇ ਪੰਜਾਬੀ ਖੇਡਾਂ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਦੂਜਾ ਬ੍ਰਿਸਬੇਨ ਖੇਡ ਮੇਲਾ ਕਬੱਡੀ ਕੱਪ 5 ਅਤੇ 6 ਸਤੰਬਰ ਨੂੰ ਈਗਲ ਸਪੋਰਟਸ ਕੰਪਲੈਕਸ ਮੇਨਸਫੀਲਡ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੇ ਪਹਿਲੇ ਦਿਨ 5 ਸਤੰਬਰ ਨੂੰ ਵਾਲੀਬਾਲ ਕੱਪ ਕਰਵਾਇਆ ਜਾਵੇਗਾ, 6 ਸਤੰਬਰ ਨੂੰ ਕਬੱਡੀ ਕੱਪ ਸਮੇਤ ਵਾਲੀਬਾਲ ਕੱਪ, ਰੱਸਾਕਸ਼ੀ ਅਤੇ ਹੋਰ ਕਈ ਦਿਲਚਸਪ ਖੇਡ ਮੁਕਾਬਲੇ ਕਰਵਾਏ ਜਾਣਗੇ।

ਕਬੱਡੀ ਕੱਪ ਵਿੱਚ ਵੱਖ-ਵੱਖ ਵਰਗਾਂ ਦੇ ਮੁਕਾਬਲੇ ਹੋਣਗੇ, ਜਿਨ੍ਹਾਂ ਵਿੱਚ ਸੀਨੀਅਰ, ਜੂਨੀਅਰ, ਅੰਡਰ-17 ਅਤੇ ਅੰਡਰ-21 ਵਰਗ ਸ਼ਾਮਲ ਹਨ। ਇਸ ਤੋਂ ਇਲਾਵਾ ਦਰਸ਼ਕਾਂ ਲਈ ਸ਼ੋਅ ਮੈਚ ਵੀ ਖੇਡਿਆ ਜਾਵੇਗਾ। ਪ੍ਰਬੰਧਕਾਂ ਵੱਲੋਂ ਖੇਡ ਪ੍ਰੇਮੀਆਂ ਲਈ ਕਬੱਡੀ ਅਤੇ ਵਾਲੀਬਾਲ ਦੇ ਨਾਲ-ਨਾਲ ਰੱਸਾਕਸ਼ੀ, ਸੀਪ ਮੁਕਾਬਲੇ ਅਤੇ ਹੋਰ ਮਨੋਰੰਜਕ ਖੇਡ ਗਤੀਵਿਧੀਆਂ ਵੀ ਰੱਖੀਆਂ ਗਈਆਂ ਹਨ। ਪ੍ਰਬੰਧਕਾਂ ਅਨੁਸਾਰ ਇਸ ਖੇਡ ਮੇਲੇ ਦਾ ਮਕਸਦ ਵਿਦੇਸ਼ ਵਿੱਚ ਪੰਜਾਬੀ ਖੇਡਾਂ ਨੂੰ ਨੌਜਵਾਨ ਪੀੜ੍ਹੀ ਨਾਲ ਜੋੜਨਾ ਅਤੇ ਭਾਈਚਾਰੇ ਨੂੰ ਇੱਕ ਸਾਂਝੇ ਖੇਡ ਮੰਚ 'ਤੇ ਇਕੱਠਾ ਕਰਨਾ ਹੈ।

ਪੜ੍ਹੋ ਇਹ ਅਹਿਮ ਖ਼ਬਰ- 'ਹੁੱਕਾ ਪੀ ਕੇ ਆਉਂਦਾ ਹਾਂ..!', ਰਿਸ਼ਭ ਪੰਤ ਨੂੰ ਬੋਲੇ MS ਧੋਨੀ, ਵਾਇਰਲ ਵੀਡੀਓ ਨੇ ਮਚਾਇਆ ਬਵਾਲ  

ਪ੍ਰਬੰਧਕਾਂ ਵੱਲੋਂ ਪੰਜਾਬੀ ਭਾਈਚਾਰੇ, ਖੇਡ ਪ੍ਰੇਮੀਆਂ ਅਤੇ ਪਰਿਵਾਰਾਂ ਨੂੰ ਇਸ ਖੇਡ ਮੇਲੇ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਦੋ ਰੋਜ਼ਾ ਮੇਲੇ ਵਿੱਚ ਪੰਜਾਬੀ ਖੇਡਾਂ, ਸੱਭਿਆਚਾਰ ਅਤੇ ਭਾਈਚਾਰਕ ਸਾਂਝ ਦਾ ਖੂਬਸੂਰਤ ਰੰਗ ਵੇਖਣ ਨੂੰ ਮਿਲੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News