ਤਿੰਨ ਸਾਲ ਦੀ ਬੱਚੀ ਨਾਲ ਹੱਦਾਂ ਟੱਪਣ ਵਾਲਾ ''ਦਰਿੰਦਾ'' ਗ੍ਰਿਫਤਾਰ
Thursday, Sep 03, 2026 - 03:36 PM (IST)
ਮਲੋਟ/ਗਿੱਦੜਬਾਹਾ (ਜੁਨੇਜਾ, ਕਟਾਰੀਆ) : ਗਿੱਦੜਬਾਹਾ ਵਿਖੇ 3 ਸਾਲ ਦੀ ਮਾਸੂਮ ਬੱਚੀ ਨਾਲ ਬਦਫੈਲੀ ਕਰ ਕੇ ਉਸਨੂੰ ਝਾੜੀਆਂ ਵਿਚ ਸੁੱਟਣ ਦੇ ਮਾਮਲੇ 'ਚ ਰੇਲਵੇ ਪੁਲਸ ਨੇ ਜ਼ਿੰਮੇਵਾਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਸਕਰਨ ਸਿੰਘ ਡੀ.ਐੱਸ.ਪੀ.(ਜੀ ਆਰ ਪੀ ) ਜ਼ੋਨਲ ਰੇਲਵੇ ਫਿਰੋਜ਼ਪੁਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ 31 ਅਗਸਤ ਤੋਂ ਪਹਿਲੀ ਰਾਤ ਰੇਲਵੇ ਪੁਲਸ ਤੇ ਇਕ ਆਮ ਲੋਕਾਂ ਨੂੰ ਰੇਲਵੇ ਲਾਈਨ ਗਿੱਦੜਬਾਹਾ ਨੇੜੇ ਇਕ ਤਿੰਨ ਸਾਲ ਦੀ ਲੜਕੀ ਬਦਹਾਲ ਹਾਲਤ ਵਿਚ ਮਿਲੀ। ਜਿਸ ਦੇ ਸਰੀਰ ਤੇ ਚਿਹਰੇ ’ਤੇ ਜ਼ਖ਼ਮਾਂ ਤੋਂ ਜਾਪਦਾ ਸੀ ਕਿ ਉਸ ਨਾਲ ਕਿਸੇ ਨੇ ਜ਼ਬਰਦਸਤੀ ਕੀਤੀ ਹੈ। ਬੱਚੀ ਨੂੰ ਗਿੱਦੜਬਾਹਾ ਸਰਕਾਰੀ ਹਸਪਤਾਲ ਦਾਖਿਲ ਕਰਾਇਆ।
ਇਸ ਸਬੰਧੀ ਬੱਚੀ ਦਾ ਪਰਿਵਾਰ ਵੀ ਮੌਕੇ ’ਤੇ ਆ ਗਿਆ। ਇਸ ਤੋਂ ਬਾਅਦ ਰੇਲਵੇ ਪੁਲਸ ਨੇ ਮਾਮਲਾ ਦਰਜ ਕਰ ਲਿਆ। ਉਧਰ ਰੇਲਵੇ ਪੁਲਸ ਨੇ ਸੀ.ਸੀ.ਟੀ.ਵੀ.ਤੋਂ ਮਿਲੀ ਫੁਟੇਜ ਤੇ ਹੋਰ ਜਾਣਕਾਰੀਆਂ ਅਧਾਰਿਤ ਸ਼ਨਾਖਤ ਕੀਤੀ ਕਿ ਮੁਲਜ਼ਮ 21 ਸਾਲ ਦਾ ਨੌਜਵਾਨ ਹੈ ਜਿਸ ਦਾ ਸਰੀਰ ਦਾ ਇਕ ਹਿੱਸਾ ਅਧਰੰਗ ਨਾਲ ਪ੍ਰਭਾਵਿਤ ਹੈ। ਪੁਲਸ ਨੇ ਇਸ ਮਾਮਲੇ ਵਿਚ ਮੁਲਜ਼ਮ ਦੀ ਸ਼ਨਾਖਤ ਕਰ ਕੇ ਉਸਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
