ਫਲਾਂ-ਸਬਜ਼ੀਆਂ ਨੂੰ ਖਰਾਬ ਹੋਣ ਤੋਂ ਬਚਾਏਗੀ ‘LED ਲਾਈਟ’ ਵਾਲੀ ਤਕਨੀਕ

Wednesday, Dec 04, 2024 - 07:37 PM (IST)

ਫਲਾਂ-ਸਬਜ਼ੀਆਂ ਨੂੰ ਖਰਾਬ ਹੋਣ ਤੋਂ ਬਚਾਏਗੀ ‘LED ਲਾਈਟ’ ਵਾਲੀ ਤਕਨੀਕ

ਇੰਦੌਰ/ਮੱਧ ਪ੍ਰਦੇਸ਼ (ਭਾਸ਼ਾ)- ਇੰਦੌਰ ਦੇ ਭਾਰਤੀ ਤਕਨਾਲੋਜੀ ਸੰਸਥਾਨ (ਆਈ.ਆਈ.ਟੀ.) ਨੇ ਕਿਸਾਨਾਂ ਦੇ ਫਲਾਂ -ਸਬਜ਼ੀਆਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਐੱਲ.ਈ.ਡੀ ਲਾਈਟ ਆਧਾਰਿਤ ਵਿਸ਼ੇਸ਼ ਸਟੋਰੇਜ ਤਕਨੀਕ ਵਿਕਸਿਤ ਕੀਤੀ ਹੈ। ਆਈ.ਆਈ.ਟੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਤਕਨੀਕ ‘ਫੋਟੋਡਾਇਨਾਮਿਕ ਇਨਐਕਟੀਵੇਸ਼ਨ’ (ਪੀ.ਡੀ.ਆਈ.) ਵਿਧੀ ਦੀ ਵਰਤੋਂ ਕਰਦੇ ਹੋਏ ਫਲ-ਸਬਜ਼ੀਆਂ ਨੂੰ ਪੂਰੀ ਤਰ੍ਹਾਂ ਰੋਗਾਣੂ ਮੁਕਤ ਕਰਦੀ ਹੈ ਅਤੇ ਉਨ੍ਹਾਂ ’ਤੇ ਸੂਖਮ ਜੀਵਾਂ ਨੂੰ ਪੈਦਾ ਹੋਣ ਤੋਂ ਰੋਕਦੀ ਹੈ।

ਇਹ ਵੀ ਪੜ੍ਹੋ: ਗੂਗਲ 'ਤੇ ਸਰਚ ਕੀਤਾ ਕੁਝ ਅਜਿਹਾ, ਚੁੱਕ ਕੇ ਲੈ ਗਈ ਪੁਲਸ, ਤੁਸੀਂ ਵੀ ਹੋ ਜਾਓ ਸਾਵਧਾਨ

ਇਹ ਤਕਨੀਕ ਖਾਸ ਤੌਰ ’ਤੇ ਛੋਟੇ ਕਿਸਾਨੀ ਲਈ ਬੜੀ ਲਾਹੇਵੰਦ ਸਾਬਤ ਹੋ ਸਕਦੀ ਹੈ, ਜੋ ਆਪਣੀ ਉਪਜ ਨੂੰ ਬਿਹਤਰ ਭਾਅ ਮਿਲਣ ਤੱਕ ਆਪਣੇ ਘਰ ’ਚ ਸੁਰੱਖਿਅਤ ਰੱਖਣਾ ਚਾਹੁੰਦੇ ਹਨ। ਆਈ.ਆਈ.ਟੀ. ਇੰਦੌਰ ਦੇ ਪ੍ਰੋਫੈਸਰ ਦੇਬਾਯਨ ਸਰਕਾਰ ਨੇ ਕਿਹਾ, ‘‘ਸਾਡੀ ਤਕਨੀਕ ਦੀ ਮਦਦ ਨਾਲ 10 ਗੁਣਾ 10 ਵਰਗ ਫੁੱਟ ਦੇ ਕਮਰੇ ਵਿਚ ਹਰ ਮਹੀਨੇ ਸਿਰਫ 1000 ਰੁਪਏ ਦੇ ਖਰਚ ਵਿਚ ਬਿਨਾਂ ਕੋਲਡ ਸਟੋਰੇਜ ਦੇ ਫਲ-ਸਬਜ਼ੀਆਂ ਨੂੰ 30 ਤੋਂ 40 ਦਿਨ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ।’’ ਇਸ ਤਕਨੀਕ ਦੇ ਤਹਿਤ ਫਲ-ਸਬਜ਼ੀਆਂ ’ਤੇ ਵਿਸ਼ੇਸ਼ ਤਰੰਗਾਂ ਵਾਲੀ ਨੀਲੀ ਅਤੇ ਹਰੇ ਰੰਗ ਦੀ ਰੋਸ਼ਨੀ ਪਾਈ ਜਾਂਦੀ ਹੈ ਅਤੇ ਉਨ੍ਹਾਂ ’ ਤੇ ਵਿਟਾਮਿਨ ਬੀ2 ਦਾ ਖਾਸ ਛਿੜਕਾਅ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: ਦੋ ਕੁੜੀਆਂ ਨੇ ਕਰਵਾਇਆ ਵਿਆਹ; ਇਕ ਮਹੀਨੇ ਬਾਅਦ ਦਿੱਤੀ ਪ੍ਰੈਗਨੈਂਸੀ ਦੀ ਖਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News