ਦਿੱਲੀ ਪੁਲਸ ਨਾਲ ਮੁਕਾਬਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਗਿਰੋਹ ਦਾ ਮੈਂਬਰ ਗ੍ਰਿਫ਼ਤਾਰ
Sunday, Mar 05, 2023 - 11:41 AM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਕੁਤੁਬ ਮੀਨਾਰ ਮੈਟਰੋ ਸਟੇਸ਼ਨ ਕੋਲ ਪੁਲਸ ਨਾਲ ਮੁਕਾਬਲੇ ਤੋਂ ਬਾਅਦ ਐਤਵਾਰ ਤੜਕੇ ਲਾਰੈਂਸ ਬਿਸ਼ਨੋਈ ਗਿਰੋਹ ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਸ਼ੀ ਨੀਰਜ ਉਰਫ਼ ਕਾਤਿਆ (30) ਹਰਿਆਣਾ ਦੇ ਝੱਜਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਪੁਲਸ ਡਿਪਟੀ ਕਮਿਸ਼ਨਰ ਆਲੋਕ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਫਰਾਰ ਦੋਸ਼ੀ ਨਰੀਜ ਐਤਵਾਰ ਰਾਤ 2 ਤੋਂ 3 ਵਜੇ ਦਰਮਿਆਨ ਕੁਤੁਬ ਮੀਨਾਰ ਮੈਟਰੋ ਸਟੇਸ਼ਨ ਕੋਲ ਆਏਗਾ। ਇਸ ਕਾਰਨ ਉੱਥੇ ਜਾਲ ਵਿਛਾਇਆ ਗਿਆ। ਅਧਿਕਾਰੀ ਨੇ ਕਿਹਾ ਕਿ ਇਕ ਆਟੋ ਰਿਕਸ਼ਾ 'ਚ ਆਏ ਦੋਸ਼ੀ ਨੂੰ ਬਾਹਰ ਨਿਕਲਦੇ ਹੀ ਘੇਰ ਲਿਆ ਗਿਆ।
ਇਹ ਵੀ ਪੜ੍ਹੋ : NIA ਨੇ ਜੰਮੂ ਕਸ਼ਮੀਰ ਦੇ ਕੁਪਵਾੜਾ ’ਚ ਹਿਜ਼ਬੁਲ ਕਮਾਂਡਰ ਬਸ਼ੀਰ ਦੀ ਜਾਇਦਾਦ ਕੀਤੀ ਕੁਰਕ
ਕੁਮਾਰ ਨੇ ਕਿਹਾ,''ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਦੋਸ਼ੀ ਨੇ ਆਪਣੀ ਪਿਸਤੌਲ ਕੱਢੀ ਅਤੇ ਪੁਲਸ ਟੀਮ ਵਲੋਂ 2 ਰਾਊਂਡ ਫਾਇਰਿੰਗ ਕੀਤੀ। ਟੀਮ ਨੇ ਆਤਮਰੱਖਿਆ 'ਚ 2 ਰਾਊਂਡ ਫਾਇਰ ਵੀ ਕੀਤੇ। ਅੰਤ 'ਚ ਨੀਰਜ ਨੂੰ ਟੀਮ ਨੇ ਕਾਬੂ ਕਰ ਲਿਆ।'' ਉਨ੍ਹਾਂ ਕਿਹਾ ਕਿ ਉਸ ਦੇ ਕਬਜ਼ੇ 'ਚੋਂ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਅਤੇ ਮੌਕੇ ਤੋਂ ਮਿਲੇ ਚਾਰ ਖ਼ਾਲੀ ਕਾਰਤੂਸ ਜ਼ਬਤ ਕੀਤੇ ਗਏ। ਪੁਲਸ ਅਨੁਸਾਰ ਨਰੀਜ, ਦਿੱਲੀ, ਹਰਿਆਣਾ ਅਤੇ ਰਾਜਸਥਾਨ 'ਚ ਕਤਲ, ਕਤਲ ਦੀ ਕੋਸ਼ਿਸ਼, ਜ਼ਬਰਨ ਵਸੂਲੀ, ਡਕੈਤੀ, ਅਗਵਾ, ਸੱਟ, ਕੁੱਟਮਾਰ, ਧਮਕੀ ਅਤੇ ਸੱਟ ਆਦਿ 25 ਤੋਂ ਵੱਧ ਅਪਰਾਧਕ ਮਾਮਲਿਆਂ 'ਚ ਸ਼ਾਮਲ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ