''ਚੰਦਰਯਾਨ-2'' ਦੀ ਲਾਂਚਿੰਗ ਅਕਤੂਬਰ ਤੱਕ ਟਲੀ

Saturday, Mar 24, 2018 - 04:01 AM (IST)

ਚੇਨਈ—ਇਸਰੋ ਦਾ ਕਹਿਣਾ ਹੈ ਕਿ ਮਾਹਿਰਾਂ ਵਲੋਂ ਕੁਝ ਪ੍ਰੀਖਣਾਂ ਦਾ ਸੁਝਾਅ ਦਿੱਤੇ ਜਾਣ ਤੋਂ ਬਾਅਦ ਅਗਲੇ ਮਹੀਨੇ ਹੋਣ ਵਾਲੀ ਚੰਦਰਯਾਨ-2 ਦੀ ਲਾਂਚਿੰਗ ਨੂੰ ਅਕਤੂਬਰ ਤੱਕ ਲਈ ਟਾਲ ਦਿੱਤਾ ਗਿਆ ਹੈ। ਇਸਰੋ ਦੇ ਮੁਖੀ ਕੇ. ਸਿਵਨ ਨੇ ਕਿਹਾ, ''ਚੰਦਰਯਾਨ-2 ਅਪ੍ਰੈਲ 'ਚ ਲਾਂਚ ਨਹੀਂ ਹੋਵੇਗਾ, ਇਸ ਨੂੰ ਹੁਣ ਅਕਤੂਬਰ 'ਚ ਲਾਂਚ ਕਰਨ ਦੀ ਸੰਭਾਵਨਾ ਹੈ।'' ਇਸਰੋ ਅਨੁਸਾਰ ਚੰਦਰਯਾਨ ਦੇਸ਼ 'ਚ ਹੀ ਵਿਕਸਿਤ ਮਿਸ਼ਨ ਹੈ। ਇਸ ਦਾ ਵਜ਼ਨ ਕਰੀਬ 3290 ਕਿਲੋਗ੍ਰਾਮ ਹੈ।


Related News