PM ਮੋਦੀ 15 ਫਰਵਰੀ ਨੂੰ ''ਵੰਦੇ ਭਾਰਤ ਐਕਸਪ੍ਰੈੱਸ'' ਕਰਨਗੇ ਰਵਾਨਾ
Thursday, Feb 07, 2019 - 11:23 AM (IST)

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੀ ਪਹਿਲੀ ਬਿਨਾਂ ਇੰਜਣ ਟ੍ਰੇਨ 15 ਫਰਵਰੀ ਨੂੰ ਨਵੀਂ ਦਿੱਲੀ ਸਟੇਸ਼ਨ ਤੋਂ ਰਵਾਨਾ ਕਰਨਗੇ। ਰੇਲ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲ ਹੀ 'ਚ ਰੇਲ ਮੰਤਰੀ ਪੀਯੂਸ਼ ਗੋਇਲ ਨੇ ਟ੍ਰੇਨ 18 ਨੂੰ 'ਵੰਦੇ ਭਾਰਤ ਐਕਸਪ੍ਰੈੱਸ' ਦਾ ਨਾਂ ਦਿੱਤਾ ਹੈ। ਇਸ ਟ੍ਰੇਨ ਨੂੰ ਚੇੱਨਈ ਦੇ ਇੰਟੀਗ੍ਰਲ ਕੋਚ ਫੈਕਟਰੀ 'ਚ ਤਿਆਰ ਕੀਤੀ ਗਈ ਹੈ।ਇਹ ਦਿੱਲੀ ਰਾਜਧਾਨੀ ਮਾਰਗ ਦੇ ਇਕ ਭਾਗ 'ਤੇ ਨਿਰੀਖਣ ਦੇ ਦੌਰਾਨ 180 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਰਫਤਾਰ ਹਾਸਿਲ ਕਰ ਕੇ ਭਾਰਤ ਦੀ ਸਭ ਤੋਂ ਤੇਜ਼ ਰੇਲ ਗੱਡੀ ਬਣ ਗਈ।
ਅਧਿਕਾਰੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ 15 ਫਰਵਰੀ ਦੀ ਸਵੇਰੇ 10 ਵਜੇ ਇਸ ਟ੍ਰੇਨ ਨੂੰ ਰਵਾਨਾ ਕਰਨਗੇ ਅਤੇ ਇਕ ਪ੍ਰੋਗਰਾਮ ਵੀ ਹੋਵੇਗਾ, ਜਿੱਥੇ ਉਹ ਭਾਸ਼ਣ ਦੇਣਗੇ। 16 ਡੱਬਿਆਂ ਵਾਲੀ ਇਹ ਟ੍ਰੇਨ 30 ਸਾਲ ਪੁਰਾਣੀ ਸ਼ਤਾਬਦੀ ਐਕਸਪ੍ਰੈੱਸ ਦੀ ਜਗ੍ਹਾਂ ਲਵੇਗੀ ਅਤੇ ਦਿੱਲੀ-ਵਾਰਾਣਸੀ ਦੇ ਵਿਚਾਲੇ ਚੱਲੇਗੀ।