ਸੁਰੱਖਿਆ ਬਲਾਂ ਨੇ ਬੀਜੇਪੀ ਨੇਤਾ ਵਸੀਮ ਬਾਰੀ ਦੀ ਹੱਤਿਆ ਦਾ ਲਿਆ ਬਦਲਾ, ਲਸ਼ਕਰ ਦਾ ਕਮਾਂਡਰ ਢੇਰ

08/19/2020 3:14:57 AM

ਜੰਮੂ - ਕਸ਼ਮੀਰ ਦੇ ਬਾਰਾਮੂਲਾ 'ਚ ਸੁਰੱਖਿਆ ਬਲਾਂ ਨੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਨੇਤਾ ਵਸੀਮ ਬਾਰੀ ਦੀ ਹੱਤਿਆ ਦਾ ਬਦਲਾ ਲੈ ਲਿਆ ਹੈ। ਸੁਰੱਖਿਆ ਬਲਾਂ ਨੇ ਬਾਰਾਮੂਲਾ ਦੇ ਐਨਕਾਉਂਟਰ 'ਚ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਉਸਮਾਨ ਭਾਈ ਨੂੰ ਮਾਰ ਗਿਰਾਇਆ ਹੈ। ਉਸਮਾਨ ਭਾਈ ਵਸੀਮ ਬਾਰੀ, ਉਨ੍ਹਾਂ ਦੇ ਪਿਤਾ ਅਤੇ ਭਰਾ ਦੀ ਹੱਤਿਆ 'ਚ ਸ਼ਾਮਲ ਸੀ।

ਆਈ.ਜੀ. ਕਸ਼ਮੀਰ ਰੇਂਜ ਵਿਜੇ ਕੁਮਾਰ ਨੇ ਦੱਸਿਆ ਕਿ ਅੱਤਵਾਦੀ ਉਸਮਾਨ ਨੇ ਹੀ ਬੀਜੇਪੀ ਨੇਤਾ ਵਸੀਮ ਬਾਰੀ, ਉਨ੍ਹਾਂ ਦੇ ਭਰਾ ਅਤੇ ਪਿਤਾ ਦੀ ਹੱਤਿਆ ਕੀਤੀ ਸੀ। ਅੱਤਵਾਦੀ ਦਾ ਮਾਰਿਆ ਜਾਣਾ ਪੁਲਸ ਅਤੇ ਸੁਰੱਖਿਆ ਬਲਾਂ ਲਈ ਵੱਡੀ ਉਪਲੱਬਧੀ ਹੈ।

ਦੱਸ ਦਈਏ ਕਿ ਪਿਛਲੇ ਮਹੀਨੇ 8 ਤਾਰੀਖ਼ ਨੂੰ ਜੰਮੂ-ਕਸ਼ਮੀਰ ਦੇ ਬਾਂਦੀਪੋਰਾ 'ਚ ਅੱਤਵਾਦੀਆਂ ਨੇ ਵਸੀਮ ਬਾਰੀ ਦੀ ਹੱਤਿਆ ਕਰ ਦਿੱਤੀ ਸੀ। ਅੱਤਵਾਦੀਆਂ ਨੇ ਵਸੀਮ ਦੇ ਭਰਾ ਅਤੇ ਪਿਤਾ ਦੀ ਵੀ ਗੋਲੀ ਮਾਰ ਕੇ ਹੱਤਿਆ ਕੀਤੀ ਸੀ।

ਬਾਰਾਮੂਲਾ ਦੇ ਕਰੇਇਰੀ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ 36 ਘੰਟੇ ਤੱਕ ਮੁਕਾਬਲਾ ਹੋਇਆ। ਇਸ ਦੌਰਾਨ ਸੁਰੱਖਿਆਬਲਾਂ ਨੇ ਤਿੰਨ ਆਤੰਕੀਆਂ ਨੂੰ ੜੇਰ ਕੀਤਾ। ਮੁਕਾਬਲੇ 'ਚ ਵਸੀਮ ਬਾਰੀ ਦੀ ਹੱਤਿਆ 'ਚ ਸ਼ਾਮਲ ਉਸਮਾਨ ਭਾਈ ਨੂੰ ਮਾਰ ਗਿਰਾਇਆ ਗਿਆ। ਉਹ ਪਿਛਲੇ ਕਈ ਸਾਲਾਂ ਤੋਂ ਅੱਤਵਾਦੀ ਸਰਗਰਮੀਆਂ ਅਤੇ ਉੱਤਰੀ ਕਸ਼ਮੀਰ 'ਚ ਸਰਗਰਮ ਸੀ।
 

 


Inder Prajapati

Content Editor

Related News