ਨੇਤਾਜੀ ਦੇ 125ਵੀਂ ਜਯੰਤੀ ਮੌਕੇ ਵਿਕਟੋਰੀਆ ਮੈਮੋਰੀਅਲ ਵਿਖੇ ਹੋਇਆ ਲੇਜ਼ਰ ਲਾਈਟ ਸ਼ੋਅ

Sunday, Jan 24, 2021 - 12:40 AM (IST)

ਨੇਤਾਜੀ ਦੇ 125ਵੀਂ ਜਯੰਤੀ ਮੌਕੇ ਵਿਕਟੋਰੀਆ ਮੈਮੋਰੀਅਲ ਵਿਖੇ ਹੋਇਆ ਲੇਜ਼ਰ ਲਾਈਟ ਸ਼ੋਅ

ਕੋਲਕਾਤਾ - ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮੌਕੇ ਆਯੋਜਿਤ ਕਈ ਪ੍ਰੋਗਰਾਮਾਂ ਦੇ ਉਦਘਾਟਨ ਕਰਨ ਅਤੇ ਇਸ ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲਕਾਤਾ ਵਿੱਚ ਸਨ। ਪ੍ਰਧਾਨ ਮੰਤਰੀ ਵਿਕਟੋਰੀਆ ਮੈਮੋਰੀਅਲ ਪੁੱਜੇ ਅਤੇ ਇਸ ਦੌਰਾਨ ਉਨ੍ਹਾਂ ਨਾਲ ਸੀ.ਐੱਮ. ਮਮਤਾ ਬੈਨਰਜੀ ਅਤੇ ਰਾਜਪਾਲ ਧਨਖੜ ਵੀ ਮੌਜੂਦ ਰਹੇ। ਇਸ ਦਿਨ ਸਿਰਫ ਪ੍ਰੋਗਰਾਮ ਹੀ ਨਹੀਂ ਸਗੋਂ ਵਿਕਟੋਰੀਆ ਮੈਮੋਰੀਅਲ ਵਿੱਚ ਦੋ ਨਵੇਂ ਗੈਲਰੀ ਦਾ ਵੀ ਪੀ.ਐੱਮ. ਨੇ ਉਦਘਾਟਨ ਕੀਤਾ। ਇੱਕ ਗੈਲਰੀ ਨੇਤਾਜੀ ਨੂੰ ਲੈ ਕੇ ਤਿਆਰ ਕੀਤਾ ਗਿਆ ਹੈ, ਜਿਸ ਦਾ ਨਾਮ ਨਿਰਭਿਕ ਸੁਭਾਸ਼ ਰੱਖਿਆ ਗਿਆ ਹੈ। ਦੂਜੀ ਗੈਲਰੀ ਦੇਸ਼ ਦੇ ਹੋਰ ਆਜ਼ਾਦੀ ਅੰਦੋਲਨਕਾਰੀਆਂ ਨੂੰ ਲੈ ਕੇ ਤਿਆਰ ਕੀਤੀ ਗਈ ਹੈ ਜਿਸ ਦਾ ਨਾਮ ਵਿਪਲਵੀ ਭਾਰਤ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- ਏਅਰ ਐਬੁੰਲੈਂਸ ਰਾਹੀਂ ਰਾਂਚੀ ਤੋਂ ਲਾਲੂ ਯਾਦਵ ਨੂੰ ਲਿਆਇਆ ਗਿਆ ਦਿੱਲੀ, ਏਮਜ਼ 'ਚ ਹੋਵੇਗਾ ਇਲਾਜ

ਇਸ ਮੌਕੇ ਪੀ.ਐੱਮ. ਮੋਦੀ ਇੱਕ ਸਥਾਈ ਪ੍ਰਦਰਸ਼ਨ ਅਤੇ ਨੇਤਾਜੀ 'ਤੇ ਇੱਕ ਪ੍ਰੋਜੈਕਸ਼ਨ ਮੈਪਿੰਗ ਸ਼ੋਅ ਦਾ ਵੀ ਉਦਘਾਟਨ ਪੀ.ਐੱਮ. ਮੋਦੀ ਨੇ ਕੀਤਾ। ਪ੍ਰਧਾਨ ਮੰਤਰੀ ਨੇਤਾਜੀ ਦੀਆਂ ਚਿੱਠੀਆਂ ਨਾਲ ਜੁੜੀ ਇੱਕ ਕਿਤਾਬ ਦਾ ਵੀ ਉਦਘਾਟਨ ਕੀਤਾ। ਪੀ.ਐੱਮ. ਵੱਲੋਂ ਇੱਕ ਸਮਾਰਕ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤਾ ਗਿਆ। ਨੇਤਾਜੀ ਦੀ ਥੀਮ 'ਤੇ ਆਧਾਰਿਤ ਇੱਕ ਸੱਭਿਆਚਾਰਕ ਪ੍ਰੋਗਰਾਮ 'ਆਮਰਾ ਨੂਤਨ ਜਿਬਨੇਰੀ' ਵੀ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਕੋਲਕਾਤਾ ਵਿੱਚ ਹੀ ਨੈਸ਼ਨਲ ਲਾਇਬ੍ਰੇਰੀ (ਰਾਸ਼ਟਰੀ ਲਾਇਬ੍ਰੇਰੀ) ਦਾ ਵੀ ਦੌਰਾ ਕੀਤਾ।
ਇਹ ਵੀ ਪੜ੍ਹੋ- ਰਾਹੁਲ ਗਾਂਧੀ ਦਾ ਵੱਡਾ ਐਲਾਨ, ਕੇਂਦਰ 'ਚ ਕਾਂਗਰਸ ਦੀ ਸੱਤਾ ਆਉਣ 'ਤੇ GST 'ਚ ਬਦਲਾਅ ਦਾ ਕੀਤਾ ਵਾਅਦਾ

ਪੀ.ਐੱਮ. ਮੋਦੀ ਨੇ ਕਿਹਾ, ਅੱਜ ਹਰ ਭਾਰਤੀ ਆਪਣੇ ਦਿਲ 'ਤੇ ਹੱਥ ਰੱਖੇ, ਨੇਤਾਜੀ ਸੁਭਾਸ਼ ਨੂੰ ਮਹਿਸੂਸ ਕਰੇ, ਤਾਂ ਉਸ ਨੂੰ ਫਿਰ ਇਹ ਸਵਾਲ ਸੁਣਾਈ ਦੇਵੇਗਾ। ਕੀ ਮੇਰਾ ਇੱਕ ਕੰਮ ਕਰ ਸੱਕਦੇ ਹੋ? ਇਹ ਕੰਮ, ਇਹ ਕਾਜ, ਇਹ ਟੀਚਾ ਅੱਜ ਭਾਰਤ ਨੂੰ ਸਵੈ-ਨਿਰਭਰ ਬਣਾਉਣ ਦਾ ਹੈ। ਦੇਸ਼ ਦਾ ਵਿਅਕਤੀ-ਵਿਅਕਤੀ, ਦੇਸ਼ ਦਾ ਹਰ ਖੇਤਰ, ਦੇਸ਼ ਦਾ ਹਰ ਵਿਅਕਤੀ ਇਸ ਨਾਲ ਜੁੜਿਆ ਹੈ। ਪੀ.ਐੱਮ. ਮੋਦੀ ਨੇ ਕਿਹਾ, ਨੇਤਾਜੀ ਸੁਭਾਸ਼ ਚੰਦਰ ਬੋਸ, ਗਰੀਬੀ ਨੂੰ, ਅਨਪੜ੍ਹਤਾ ਨੂੰ, ਬਿਮਾਰੀ ਨੂੰ, ਦੇਸ਼ ਦੀ ਸਭ ਤੋਂ ਵੱਡੀ ਸਮੱਸਿਆਵਾਂ ਵਿੱਚ ਗਿਣਦੇ ਸਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News