ਚੰਡੀਗੜ੍ਹ-ਮਨਾਲੀ ਹਾਈਵੇਅ ''ਤੇ ਡਿਗਿਆ ''ਪਹਾੜ'', ਵੀਡੀਓ ''ਚ ਦੇਖੋ ਕਿਵੇਂ ਲੱਗਾ ਮਲਬੇ ਦਾ ਢੇਰ

09/06/2020 10:25:25 AM

ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਦਾਵਾੜਾ ਨੇੜੇ ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ 'ਤੇ ਪਹਾੜ ਡਿਗ ਪਿਆ, ਜਿਸ ਕਾਰਨ ਦੇਖਦੇ ਹੀ ਦੇਖਦੇ ਹਾਈਵੇਅ 'ਤੇ ਮਲਬੇ ਦਾ ਵੱਡਾ ਢੇਰ ਲੱਗ ਗਿਆ। ਇਸ ਕਾਰਨ ਮੰਡੀ-ਕੁੱਲੂ ਹਾਈਵੇਅ ਪੂਰੀ ਤਰ੍ਹਾਂ ਠੱਪ ਹੋ ਗਿਆ ਅਤੇ ਵਾਹਨਾਂ ਦੀ ਆਵਾਜਾਈ ਵਾਇਆ ਬਾਜੌਰ ਤੋਂ ਕੀਤੀ ਗਈ।

ਇਹ ਵੀ ਪੜ੍ਹੋ : ਪੰਚਾਇਤ 'ਚ ਜ਼ਲੀਲ ਕਰਨ ਮਗਰੋਂ ਸਰਪੰਚਣੀ ਨੇ ਪੈਰਾਂ 'ਚ ਰੋਲ੍ਹੀ ਪੱਗ, ਵਿਅਕਤੀ ਦੇ ਕਾਰੇ ਨੇ ਹੈਰਾਨ ਕੀਤਾ ਪਿੰਡ

PunjabKesari

ਦੱਸਿਆ ਜਾ ਰਿਹਾ ਹੈ ਕਿ ਪਹਾੜੀ ਉੱਪਰੋਂ ਸ਼ੁੱਕਰਵਾਰ ਰਾਤ ਦੇ ਸਮੇਂ ਪੱਥਰ ਡਿਗਣੇ ਸ਼ੁਰੂ ਹੋ ਗਏ ਸਨ ਅਤੇ ਸਵੇਰ ਤੱਕ ਮਲਬੇ ਦਾ ਇਕ ਵੱਡਾ ਢੇਰ ਹਾਈਵੇਅ 'ਤੇ ਲੱਗ ਗਿਆ। ਪਹਾੜ ਤੋਂ ਲਗਾਤਾਰ ਪੱਥਰ ਡਿਗਣ ਕਾਰਨ ਰਸਤਾ ਖੋਲ੍ਹਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ। ਫਿਲਹਾਲ ਖ਼ਤਰੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਸੀ।

ਇਹ ਵੀ ਪੜ੍ਹੋ : ਵਜ਼ੀਫਾ ਘਪਲੇ 'ਤੇ 'ਬੈਂਸ' ਨੇ ਕੇਂਦਰੀ ਮੰਤਰੀ ਨੂੰ ਸੌਂਪਿਆ ਮੰਗ ਪੱਤਰ, ਕੀਤੀ CBI ਜਾਂਚ ਦੀ ਮੰਗ

ਪੁਲਸ ਸਮੇਤ ਐਨ. ਐਚ. ਮਸ਼ੀਨਰੀ ਮੌਕੇ 'ਤੇ ਤਾਇਨਾਤ ਕੀਤੀ ਗਈ। ਅਜੇ ਵੀ ਹਾਈਵੇਅ 'ਤੇ ਖ਼ਤਰਾ ਬਣਿਆ ਹੋਇਆ ਹੈ। ਕੁੱਝ-ਕੁੱਝ ਸਮੇਂ ਬਾਅਦ ਪੱਥਰ ਡਿਗ ਰਹੇ ਹਨ। ਅਜਿਹੇ 'ਚ ਹਾਈਵੇਅ ਨੂੰ ਬਹਾਲ ਕਰਨ 'ਚ ਅਜੇ ਸਮਾਂ ਲੱਗ ਸਕਦਾ ਹੈ। ਮੰਡੀ ਦੇ ਐਸ. ਪੀ. ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਮੰਡੀ ਤੋਂ ਕੁੱਲੂ ਦਾ ਸਾਰਾ ਟ੍ਰੈਫਿਕ ਵਾਇਆ ਬਾਜੌਰ ਡਾਇਵਰਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 'ਬੀਬੀ ਸਿੱਧੂ' ਨੇ ਕੈਪਟਨ ਦੇ ਜ਼ਿਲ੍ਹੇ 'ਚ ਲਾਏ ਡੇਰੇ, ਸਿਆਸੀ ਗਲਿਆਰਿਆਂ 'ਚ ਛਿੜੀ ਚਰਚਾ

ਉਨ੍ਹਾਂ ਨੇ ਲੋਕਾਂ ਨੂੰ ਹਾਈਵੇਅ ਦੇ ਸੰਵੇਦਨਸ਼ੀਲ ਹਿੱਸਿਆਂ 'ਚੋਂ ਸਾਵਧਾਨੀ ਪੂਰਵਕ ਲੰਘਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਜਦੋਂ ਤੱਕ ਜ਼ਰੂਰੀ ਨਾ ਹੋਵੇ, ਬਾਰਸ਼ 'ਚ ਰਾਤ ਦਾ ਸਫ਼ਰ ਟਾਲਣ ਦੀ ਵੀ ਲੋਕਾਂ ਨੂੰ ਅਪੀਲ ਕੀਤੀ ਹੈ।



 


Babita

Content Editor

Related News