ਹਿਮਾਚਲ ਪ੍ਰਦੇਸ਼: ਸਿਰਮੌਰ ’ਚ ਖਿਸਕੀ ਜ਼ਮੀਨ, ਆਵਾਜਾਈ ਹੋਈ ਠੱਪ
Tuesday, Nov 22, 2022 - 06:03 PM (IST)
ਸਿਰਮੌਰ- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ’ਚ ਮੰਗਲਵਾਰ ਨੂੰ ਜ਼ਮੀਨ ਖਿਸਕ ਗਈ, ਜਿਸ ਕਾਰਨ ਪਾਊਂਟਾ ਸਾਹਿਬ-ਸ਼ਿਲਾਈ-ਗੁੰਮਾ ਗਰੀਨ ਕਾਰੀਡੋਰ ’ਤੇ ਆਵਾਜਾਈ ਠੱਪ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਹਾਈਵੇਅ ਨੂੰ ਮੁੜ ਖੋਲ੍ਹਣ ਦਾ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜ਼ਮੀਨ ਖਿਸਕਣ ਦੀ ਵਜ੍ਹਾ ਤੋਂ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਇੱਥੇ ਕਰੀਬ ਦੋ ਸਾਲ ਪਹਿਲਾਂ ਸੜਕ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਹੋਇਆ ਸੀ ਪਰ ਅੱਜ ਤੱਕ ਕੋਈ ਪ੍ਰਾਜੈਕਟ ਪੂਰਾ ਨਹੀਂ ਹੋ ਸਕਿਆ ਹੈ।
ਇਸ ਪਹਾੜੀ ਇਲਾਕੇ ਦੇ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਆਏ ਦਿਨ ਜ਼ਮੀਨ ਖਿਸਕਣ ਦੀ ਵਜ੍ਹਾ ਤੋਂ ਪ੍ਰਾਜੈਕਟ ਪੂਰੇ ਨਹੀਂ ਹੋ ਪਾਉਂਦੇ। ਇਕ ਬੱਸ ਮਾਲਕ ਨੇ ਕਿਹਾ ਕਿ ਅਕਸਰ ਜ਼ਮੀਨ ਖਿਸਕਣ ਕਾਰਨ ਇਹ ਰਾਹ ਠੱਪ ਹੋ ਜਾਂਦਾ ਹੈ ਅਤੇ ਕਈ-ਕਈ ਘੰਟੇ ਤੱਕ ਮਲਬਾ ਨਹੀਂ ਹਟਾਇਆ ਜਾਂਦਾ। ਇਸ ਕਾਰਨ ਵਾਹਨ ਚਾਲਕਾਂ ਅਤੇ ਯਾਤਰੀਆਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ।