ਜ਼ਮੀਨੀ ਝਗੜੇ ਕਾਰਨ ਭਰਾ ਨੇ ਦੂਜੇ ਭਰਾ ਦਾ ਕੀਤਾ ਕਤਲ
Sunday, Nov 12, 2017 - 01:21 PM (IST)
ਗੋਰਖਪੁਰ— ਯੂ.ਪੀ ਦੇ ਗੋਰਖਪੁਰ 'ਚ ਸ਼ਨੀਵਾਰ ਨੂੰ ਜ਼ਮੀਨੀ ਝਗੜੇ 'ਚ ਭਰਾ ਨੇ ਭਰਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਸਨਸਨੀਖੇਜ ਵਾਰਦਾਤ ਦੇ ਬਾਅਦ ਦੋਸ਼ੀ ਭਰਾ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਦੇ ਬੰਟਵਾਰੇ ਦੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋਹਾਂ ਭਰਾਵਾਂ 'ਚ ਝਗੜਾ ਹੋਇਆ ਸੀ।
ਜਿਸ 'ਤੇ ਛੋਟੇ ਭਰਾ ਨੇ ਸ਼ਨੀਵਾਰ ਨੂੰ ਬੰਦੂਕ ਨਾਲ ਵੱਡੇ ਭਰਾ ਦਾ ਕਤਲ ਕਰ ਦਿੱਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਾਮਲਾ ਖਜਨੀ ਥਾਣੇ ਦੇ ਬਰਵਲ ਮਾਫੀ ਪਿੰਡ ਦਾ ਹੈ। ਜਿੱਥੇ ਦੋ ਭਰਾਵਾਂ ਅਜੈ ਅਤੇ ਸੁਨੀਲ 'ਚ ਜ਼ਮੀਨ ਨੂੰ ਲੈ ਕੇ ਝਗੜਾ ਹੋਇਆ ਸੀ। ਸੁਨੀਲ ਸਿੰਘ ਨੇ ਆਪਣੇ ਵੱਡੇ ਭਰਾ ਅਜੈ ਨੂੰ ਗੋਲੀ ਮਾਰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੋਸ਼ੀ ਨੇ ਵੱਡੇ ਭਰਾ ਦੇ ਸਿਰ 'ਤੇ ਗੋਲੀਆਂ ਮਾਰੀਆਂ। ਉਹ ਉਦੋਂ ਤੱਕ ਨਹੀਂ ਰੁੱਕਿਆ ਜਦੋਂ ਤੱਕ ਮੌਤ ਨਹੀਂ ਹੋ ਗਈ। ਇਸ ਦੇ ਬਾਅਦ ਉਹ ਸਕਾਰਪੀਓ ਲੈ ਕੇ ਫਰਾਰ ਹੋ ਗਿਆ। ਪੁਲਸ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
