ਲਾਲੂ ਦੇ ਜਨਮ ਦਿਨ ''ਤੇ 72 ਪੌਂਡ ਦਾ ਕੇਕ ਕੱਟਣ ਦੀ ਤਿਆਰੀ

Tuesday, Jun 11, 2019 - 10:26 AM (IST)

ਲਾਲੂ ਦੇ ਜਨਮ ਦਿਨ ''ਤੇ 72 ਪੌਂਡ ਦਾ ਕੇਕ ਕੱਟਣ ਦੀ ਤਿਆਰੀ

ਪਟਨਾ— ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ 72ਵੇਂ ਜਨਮ ਦਿਨ 'ਤੇ 72 ਪੌਂਡ ਦਾ ਕੇਕ ਕੱਟਣ ਦੀ ਤਿਆਰੀ ਹੈ। ਲਾਲੂ ਦੀ ਗੈਰ-ਮੌਜੂਦਗੀ 'ਚ ਪਟਨਾ ਦੇ ਪਾਰਟੀ ਦਫ਼ਤਰ 'ਚ ਉਨ੍ਹਾਂ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਜਨਮ ਦਿਨ ਕੇਟ ਕੱਟਣਗੇ। ਇਸ ਮੌਕੇ ਉਨ੍ਹਾਂ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਰਹਿਣ ਦੀ ਸੰਭਾਵਨਾ ਹੈ। ਇਸ ਗੱਲ ਦੀ ਜਾਣਕਾਰੀ ਰਾਜਦ ਦੇ ਪ੍ਰਦੇਸ਼ ਪ੍ਰਧਾਨ ਰਾਮਚੰਦਰ ਪੂਰਵੇ ਨੇ ਦਿੱਤੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਲਾਲੂ ਦੇ 71ਵੇਂ ਜਨਮ ਦਿਨ 'ਤੇ ਪਾਰਟੀ ਵਰਕਰਾਂ ਨੇ 71 ਪੌਂਡ ਦਾ ਕੇਕ ਤਿਆਰ ਕਰਵਾਇਆ ਸੀ, ਜਿਸ ਨੂੰ ਉਨ੍ਹਾਂ ਦੇ ਬੇਟੇ ਤੇਜਸਵੀ ਪ੍ਰਸਾਦ ਯਾਦਵ ਅਤੇ ਤੇਜ ਪ੍ਰਤਾਪ ਯਾਦਵ ਨੇ ਕੱਟਿਆ ਸੀ ਪਰ ਇਸ ਵਾਰ ਅਜਿਹੀ ਸਥਿਤੀ ਨਹੀਂ ਹੈ।

ਲਾਲੂ ਯਾਦਵ ਬਿਹਾਰ ਦੇ ਮੁੱਖ ਮੰਤਰੀ ਰਹੇ ਅਤੇ ਇਕ ਵਾਰ ਦੇਸ਼ ਦੇ ਰੇਲ ਮੰਤਰੀ ਰਹੇ। ਫਿਲਹਾਲ ਉਹ ਬਿਹਾਰ ਦੀ ਸਭ ਤੋਂ ਵੱਡੀ ਪਾਰਟੀ ਰਾਜਦ ਦੇ ਪ੍ਰਧਾਨ ਹਨ। ਹਾਲਾਂਕਿ ਚਾਰਾ ਘਪਲੇ 'ਚ ਉਨ੍ਹਾਂ ਨੂੰ ਸੀ.ਬੀ.ਆਈ. ਦੀ ਸਪੈਸ਼ਲ ਕੋਰਟ ਤੋਂ ਸਜ਼ਾ ਹੋਈ ਹੈ। ਲਾਲੂ ਨੂੰ ਹੁਣ ਤੱਕ ਵੱਖ-ਵੱਖ ਮਾਮਲਿਆਂ 'ਚ 25 ਸਾਲ ਤੋਂ ਵਧ ਦੀ ਸਜ਼ਾ ਸੁਣਾਈ ਜਾ ਚੁਕੀ ਹੈ। ਸਿਹਤ ਵਿਗੜਨ ਕਾਰਨ ਇੰਨੀਂ ਦਿਨੀਂ ਉਨ੍ਹਾਂ ਨੂੰ ਰਾਂਚੀ ਦੇ ਸਰਕਾਰੀ ਹਸਪਤਾਲ 'ਚ ਰੱਖਿਆ ਗਿਆ ਹੈ, ਜਿੱਥੇ ਉਹ ਹਫ਼ਤੇ 'ਚ ਸਿਰਫ 3 ਲੋਕਾਂ ਨੂੰ ਮਿਲ ਸਕਦੇ ਹਨ। ਜ਼ਿਕਰਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਉਨ੍ਹਾਂ ਦੇ ਪਾਰਟੀ ਪ੍ਰਧਾਨ ਰਹਿੰਦੇ ਹੋਏ ਰਾਜਦ ਦੀ ਕਰਾਰੀ ਹਾਰ ਹੋਈ ਹੈ। ਬਿਹਾਰ 'ਚ ਉਨ੍ਹਾਂ ਦੀ ਪਾਰਟੀ ਇਕ ਵੀ ਸੀਟ ਨਹੀਂ ਜਿੱਤ ਸਕੀ ਹੈ।


author

DIsha

Content Editor

Related News