ਲਾਲੂ ਪਰਿਵਾਰ ਦੀਆਂ ਮੁਸੀਬਤਾਂ ਵਧੀਆਂ, ਈ.ਡੀ ਨੇ ਭੇਜਿਆ ਬੇਟੀ ਮੀਸਾ ਅਤੇ ਜਵਾਈ ਨੂੰ ਨੋਟਿਸ

Wednesday, Dec 06, 2017 - 12:03 PM (IST)

ਪਟਨਾ— ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਰਾਬੜੀ ਦੇਵੀ ਤੋਂ ਪੁੱਛਗਿਛ ਕਰਨ ਦੇ ਬਾਅਦ ਬੁੱਧਵਾਰ ਨੂੰ ਈ.ਡੀ ਵੱਲੋਂ ਲਾਲੂ ਦੀ ਬੇਟੀ ਮੀਸਾ ਭਾਰਤੀ ਅਤੇ ਜਵਾਈ ਤੋਂ ਬੇਨਾਮੀ ਜਾਇਦਾਦ ਦੇ ਮਾਮਲੇ 'ਚ ਪੁੱਛਗਿਛ ਕੀਤੀ ਜਾਵੇਗੀ।
ਈ.ਡੀ ਵੱਲੋਂ ਮੀਸਾ ਭਾਰਤੀ ਅਤੇ ਪਤੀ ਸ਼ੈਲੇਸ਼ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ। ਬੁੱਧਵਾਰ ਨੂੰ ਈ.ਡੀ ਦੇ ਅਧਿਕਾਰੀਆਂ ਵੱਲੋਂ ਦਿੱਲੀ 'ਚ ਦੋਹਾਂ ਤੋਂ ਪੁੱਛਗਿਛ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਈ.ਡੀ ਵੱਲੋਂ ਇਹ ਪੁੱਛਗਿਛ ਬੇਨਾਮੀ ਜਾਇਦਾਦ ਦੇ ਸੰਬੰਧ 'ਚ ਕੀਤੀ ਜਾ ਰਹੀ ਹੈ। 
ਇਸ ਤੋਂ ਪਹਿਲੇ ਈ.ਡੀ ਦੇ ਅਧਿਕਾਰੀਆਂ ਵੱਲੋਂ ਰਾਬੜੀ ਦੇਵੀ ਤੋਂ ਕਰੀਬ 7 ਘੰਟੇ ਪੁੱਛਗਿਛ ਕੀਤੀ ਗਈ ਸੀ। ਇਸ ਦੌਰਾਨ ਈ.ਡੀ ਵੱਲੋਂ ਸਵਾਲ ਕੀਤੀ ਗਏ, ਜਿਨ੍ਹਾਂ 'ਚ ਕੁਝ ਸਵਾਲਾਂ ਦੇ ਜਵਾਬਾਂ ਨਾਲ ਈ.ਡੀ ਸੰਤੁਸ਼ਟ ਨਹੀਂ ਸੀ।


Related News