ਲਾਲੂ ਦਾ ਹੋਇਆ ਮਾਇਆਵਤੀ ਤਰ੍ਹਾਂ ਹਾਲ, ਨਾ ਕੇਂਦਰ ਅਤੇ ਨਾ ਹੀ ਰਾਜ ''ਚ ਰਹੀ ਸੱਤਾ

07/27/2017 12:32:03 PM

ਨਵੀਂ ਦਿੱਲੀ— ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਇਕ ਵਾਰ ਫਿਰ ਅਰਸ਼ ਤੋਂ ਫਰਸ਼ 'ਤੇ ਆ ਗਏ ਹਨ। ਸਾਲ 2005 ਦੇ ਬਾਅਦ ਜਦੋਂ 2015 'ਚ ਉਹ ਨਿਤੀਸ਼ ਦੇ ਨਾਲ ਮਹਾਗਠਜੋੜ ਬਣਾ ਕੇ ਸੱਤਾ 'ਚ ਵਾਪਸ ਆਏ ਸਨ ਤਾਂ ਕਿਹਾ ਗਿਆ ਕਿ ਲਾਲੂ ਦੀ ਇਕ ਵਾਰ ਫਿਰ ਬਿਹਾਰ ਦੀ ਰਾਜਨੀਤੀ 'ਚ ਵਾਪਸੀ ਹੋ ਗਈ ਹੈ ਪਰ ਸੁਸ਼ੀਲ ਮੋਦੀ ਦੇ ਲਾਲੂ ਪਰਿਵਾਰ 'ਤੇ ਲਗਾਤਾਰ ਖੁੱਲ੍ਹਾਸੇ ਅਤੇ ਬੇਟੇ ਤੇਜਸਵੀ ਯਾਦਵ 'ਤੇ ਲੱਗਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੇ ਫਿਰ ਤੋਂ ਉਨ੍ਹਾਂ ਨੂੰ ਸੱਤਾ ਤੋਂ ਦੂਰ ਕਰ ਦਿੱਤਾ ਹੈ। ਹੁਣ ਲਾਲੂ ਨਾ ਤਾਂ ਕੇਂਦਰ ਅਤੇ ਨਾ ਹੀ ਕਿਸੇ ਰਾਜ ਦੀ ਸੱਤਾ 'ਚ ਹਨ। ਇਸ ਸਮੇਂ ਉਨ੍ਹਾਂ ਦਾ ਹਾਲ ਬਸਪਾ ਸੁਪਰੀਮੋ ਮਾਇਆਵਤੀ ਤਰ੍ਹਾਂ ਹੋ ਗਿਆ ਹੈ, ਜਿਨ੍ਹਾਂ ਦੇ ਪਿੱਛੇ ਲਾਲੂ ਦੀ ਤਰ੍ਹਾਂ ਹੀ ਆਦਮਨ ਤੋਂ ਜ਼ਿਆਦਾ ਸੰਪਤੀ ਦੇ ਮਾਮਲੇ 'ਚ ਸੁਰੱਖਿਆ ਏਜੰਸੀਆਂ ਪਾਈਆਂ ਗਈਆਂ ਸੀ। ਉਹ ਵੀ ਹੁਣ ਰਾਜ ਸਰਕਾਰ 'ਚ ਹਨ ਅਤੇ ਰਾਜਸਭਾ ਤੋਂ ਵੀ ਅਸਤੀਫਾ ਦੇ ਚੁੱਕੀ ਹੈ। 
ਬਿਹਾਰ 'ਚ ਸੱਤਾ ਇੰਨੀ ਜਲਦੀ ਪਲਟ ਜਾਵੇਗੀ, ਸ਼ਾਇਦ ਇਸ ਦਾ ਅਨੁਮਾਨ ਕਿਸੇ ਨੂੰ ਵੀ ਨਹੀਂ ਸੀ। ਹੁਣ ਕੁਝ ਦਿਨ ਪਹਿਲੇ ਜਦੋਂ ਮਾਇਆਵਤੀ ਨਾ ਰਾਜਸਭਾ ਤੋਂ ਅਸਤੀਫਾ ਦਿੱਤਾ ਸੀ, ਉਦੋਂ ਲਾਲੂ ਹੀ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਮਾਇਆਵਤੀ ਨੂੰ ਦਿੱਤੇ ਆਫਰ 'ਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਉਹ ਚਾਹੁਣ ਤਾਂ ਬਿਹਾਰ ਤੋਂ ਰਾਜਸਭਾ ਲੈ ਸਕਦੀ ਹੈ ਪਰ ਹੁਣ ਖੁਦ ਲਾਲੂ ਦੇ ਹੱਥ 'ਚੋਂ ਸੱਤਾ ਚਲੀ ਗਈ ਹੈ। ਇਸ ਨੂੰ ਸਮੇਂ ਦਾ ਚੱਕਰ ਕਹਿਣ ਜਾਂ ਕੁਝ ਹੋਰ ਪਰ ਇਕ ਗੱਲ ਤਾਂ ਸੱਚ ਹੈ ਕਿ ਰਾਜਨੀਤੀ 'ਚ ਕਦੋਂ, ਕਿਸ ਪੱਲ ਕੀ ਹੋ ਜਾਵੇ, ਕੋਈ ਨਹੀਂ ਜਾਣਦਾ।


Related News