ਸੁਸ਼ਮਿਤਾ ਸੇਨ ਨੂੰ ਡੇਟ ਕਰ ਰਹੇ ਲਲਿਤ ਮੋਦੀ, ਸੋਸ਼ਲ ਮੀਡੀਆ ’ਤੇ ਤਸਵੀਰਾਂ ਸ਼ੇਅਰ ਕਰ ਕਹੀ ਇਹ ਗੱਲ

Thursday, Jul 14, 2022 - 09:43 PM (IST)

ਸੁਸ਼ਮਿਤਾ ਸੇਨ ਨੂੰ ਡੇਟ ਕਰ ਰਹੇ ਲਲਿਤ ਮੋਦੀ, ਸੋਸ਼ਲ ਮੀਡੀਆ ’ਤੇ ਤਸਵੀਰਾਂ ਸ਼ੇਅਰ ਕਰ ਕਹੀ ਇਹ ਗੱਲ

ਨੈਸ਼ਨਲ ਡੈਸਕ—ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਸ਼ਮਿਤਾ ਸੇਨ ਆਈ.ਪੀ.ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਦੇ ਸਾਬਕਾ ਚੇਅਰਮੈਨ ਅਤੇ ਕਮਿਸ਼ਨਰ ਲਲਿਤ ਮੋਦੀ ਨੂੰ ਡੇਟ ਕਰ ਰਹੀ ਹੈ। ਲਲਿਤ ਮੋਦੀ ਨੇ ਖ਼ੁਦ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਲਲਿਤ ਮੋਦੀ ਨੇ ਲਿਖਿਆ, ‘‘ਸਪੱਸ਼ਟਤਾ ਲਈ ਤੁਹਾਨੂੰ ਦੱਸ ਦੇਵਾਂ ਕਿ ਅਸੀਂ ਇਕ-ਦੂਜੇ ਨੂੰ ਡੇਟ ਕਰ ਰਹੇ ਹਾਂ। ਅਜੇ ਵਿਆਹ ਨਹੀਂ ਕੀਤਾ ਹੈ। ਹਾਂ, ਪਰ ਜਲਦ ਹੀ ਅਜਿਹਾ ਕਰ ਸਕਦੇ ਹਾਂ।’’

ਇਹ ਵੀ ਪੜ੍ਹੋ : ਵੱਡੀ ਖ਼ਬਰ : ਲਾਰੈਂਸ-ਰਿੰਦਾ ਗੈਂਗ ਦੇ 9 ਸ਼ਾਰਪ ਸ਼ੂਟਰਾਂ ਸਣੇ 13 ਕਾਬੂ, IGP ਨੇ ਕੀਤੇ ਹੈਰਾਨੀਜਨਕ ਖ਼ੁਲਾਸੇ

PunjabKesari

ਲਲਿਤ ਮੋਦੀ ਨੇ ਲਿਖਿਆ ਕਿ ਉਹ ਗਲੋਬਲ ਟੂਰ ਕਰਨ ਤੋਂ ਬਾਅਦ ਲੰਡਨ ਵਾਪਸ ਆ ਗਏ ਹਨ।  ਪਰਿਵਾਰ ਨਾਲ ਉਹ ਮਾਲਦੀਵ ਅਤੇ ਸਰਦੀਨੀਆ ਗਏ ਸਨ। ਉਨ੍ਹਾਂ ਨੇ ਸੁਸ਼ਮਿਤਾ ਸੇਨ ਨੂੰ ਆਪਣਾ ਬੈਟਰ ਹਾਫ ਦੱਸਿਆ ਹੈ। ਨਵੀਂ ਜ਼ਿੰਦਗੀ ਅਤੇ ਨਵੀਂ ਸ਼ੁਰੂਆਤ ਲਈ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਹਨ। ਫੋਟੋ ’ਚ ਉਨ੍ਹਾਂ ਦੀ ਖੁਸ਼ੀ ਸਾਫ ਝਲਕ ਰਹੀ ਹੈ। ਇਸ ਤੋਂ ਇਲਾਵਾ ਲਲਿਤ ਮੋਦੀ ਨੇ ਆਪਣੀ ਇੰਸਟਾਗ੍ਰਾਮ ਪ੍ਰੋਫਾਈਲ ਫੋਟੋ ਵੀ ਬਦਲ ਲਈ ਹੈ।

PunjabKesari

ਇਸ ਤਸਵੀਰ ’ਚ ਉਹ ਸੁਸ਼ਮਿਤਾ ਸੇਨ ਨਾਲ ਨਜ਼ਰ ਆ ਰਹੇ ਹਨ। ਬੈਕਗ੍ਰਾਊਂਡ ’ਚ ਸਮੁੰਦਰ ਦਿਖਾਈ ਦੇ ਰਿਹਾ ਹੈ। ਇੰਸਟਾਗ੍ਰਾਮ ਬਾਇਓ ’ਚ ਲਲਿਤ ਮੋਦੀ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ, ਉਹ ਵੀ ਸੁਸ਼ਮਿਤਾ ਸੇਨ ਨਾਲ। ਸੁਸ਼ਮਿਤਾ ਸੇਨ ਨੂੰ ਲਲਿਤ ਮੋਦੀ ਨੇ ਪਾਰਟਨਰ ਇਨ ਕ੍ਰਾਈਮ ਦੱਸਿਆ ਹੈ। ਨਾਲ ਹੀ ਉਨ੍ਹਾਂ ਨੂੰ ‘ਮਾਈ ਲਵ’ ਕਹਿ ਕੇ ਸੰਬੋਧਨ ਕੀਤਾ ਹੈ।

ਇਹ ਵੀ ਪੜ੍ਹੋ : ਮਖੂ ਵਿਖੇ ਨਾਮ ਚਰਚਾ ਦੌਰਾਨ ਡੇਰਾ ਪ੍ਰੇਮੀਆਂ ਤੇ ਸਿੱਖ ਜਥੇਬੰਦੀਆਂ ਵਿਚਾਲੇ ਹੋਇਆ ਜ਼ਬਰਦਸਤ ਟਕਰਾਅ


author

Manoj

Content Editor

Related News