ਅਡਵਾਨੀ ਦੇ ਬਹਾਨੇ ਵਾਡਰਾ ਦਾ ਭਾਜਪਾ ''ਤੇ ਨਿਸ਼ਾਨਾ

Friday, Apr 05, 2019 - 12:37 PM (IST)

ਅਡਵਾਨੀ ਦੇ ਬਹਾਨੇ ਵਾਡਰਾ ਦਾ ਭਾਜਪਾ ''ਤੇ ਨਿਸ਼ਾਨਾ

ਨਵੀਂ ਦਿੱਲੀ— ਗੁਜਰਾਤ ਦੀ ਗਾਂਧੀਨਗਰ ਲੋਕ ਸਭਾ ਸੀਟ ਤੋਂ ਟਿਕਟ ਕੱਟੇ ਜਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ 'ਲੌਹ ਪੁਰਸ਼' ਲਾਲਕ੍ਰਿਸ਼ਨ ਅਡਵਾਨੀ ਨੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ। ਲਾਲਕ੍ਰਿਸ਼ਨ ਅਡਵਾਨੀ ਦੇ ਬਲਾਗ ਤੋਂ ਬਾਅਦ ਵਿਰੋਧੀ ਪਾਰਟੀਆਂ ਭਾਜਪਾ 'ਤੇ ਨਿਸ਼ਾਨਾ ਸਾਧ ਰਹੀਆਂ ਹਨ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਅਤੇ ਕਾਰੋਬਾਰੀ ਰਾਬਰਟ ਵਾਡਰਾ ਨੇ ਵੀ ਫੇਸਬੁੱਕ ਪੋਸਟ ਲਿਖ ਅਡਵਾਨੀ ਦੇ ਪੱਖ 'ਚ ਗੱਲ ਰੱਖੀ। ਉਨ੍ਹਾਂ ਨੇ ਲਿਖਿਆ ਕਿ ਜੇਕਰ ਅਸੀਂ ਆਪਣੇ ਸੀਨੀਅਰ ਦੀ ਸਲਾਹ ਨੂੰ ਨਹੀਂ ਮੰਨਦੇ ਹਾਂ ਤਾਂ ਇਹ ਸ਼ਰਮਨਾਕ ਹੈ। ਰਾਬਰਟ ਨੇ ਲਿਖਿਆ ਕਿ ਪਾਰਟੀ ਦੇ ਸਭ ਤੋਂ ਅਹਿਮ ਰਹੇ ਵਿਅਕਤੀ ਨੂੰ ਲੰਬੇ ਸਮੇਂ ਭੁਲਾ ਦਿੱਤਾ ਗਿਆ ਹੈ। ਜੋ ਨੇਤਾ ਆਪਣੇ ਨੀਤੀ ਅਤੇ ਸ਼ਾਸਨਕਾਲ ਨੂੰ ਲੈ ਕੇ ਜਾਣਿਆ ਜਾਂਦਾ ਹੈ, ਉਸ ਦਾ ਸਨਮਾਨ ਹੋਣਾ ਚਾਹੀਦਾ, ਇਸ ਤਰ੍ਹਾਂ ਨਜ਼ਰਅੰਦਾਜ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਆਪਣੇ ਸੀਨੀਅਰ ਦੀ ਸਲਾਹ ਨੂੰ ਨਾ ਮੰਨਣਾ ਸ਼ਰਮਨਾਕ ਹੈ।PunjabKesariਬਲਾਗ 'ਚ ਲਿਖਿਆ ਸੀ ਇਹ
ਦੱਸਣਯੋਗ ਹੈ ਕਿ ਲਾਲਕ੍ਰਿਸ਼ਨ ਅਡਵਾਨੀ ਨੇ ਵੀਰਵਾਰ ਨੂੰ ਇਕ ਬਲਾਗ ਲਿਖਿਆ ਸੀ। ਇਸ 'ਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਪਹਿਲਾਂ ਦੇਸ਼ ਹੈ, ਫਿਰ ਪਾਰਟੀ ਅਤੇ ਉਸ ਤੋਂ ਬਾਅਦ ਖੁਦ ਹਨ। ਇਸੇ ਬਲਾਗ 'ਚ ਉਨ੍ਹਾਂ ਨੇ ਇਹ ਵੀ ਲਿਖਿਆ ਕਿ ਜੋ ਵੀ ਪਾਰਟੀ ਜਾਂ ਵਿਅਕਤੀ ਸਾਡੇ ਵਿਰੋਧ 'ਚ ਹੈ, ਅਸੀਂ ਉਨ੍ਹਾਂ ਨੂੰ ਕਦੇ ਆਪਣੇ ਵਿਰੋਧੀ ਦੀ ਨਜ਼ਰ ਨਾਲ ਜਾਂ ਫਿਰ ਦੇਸ਼ਧ੍ਰੋਹੀ ਦੀ ਨਜ਼ਰ ਨਾਲ ਨਹੀਂ ਦੇਖਦੇ ਹਾਂ। ਉਨ੍ਹਾਂ ਦੇ ਇਸ ਬਲਾਗ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਤਾਰੀਫ ਕੀਤੀ ਸੀ ਅਤੇ ਕਿਹਾ ਸੀ ਕਿ ਮੈਨੂੰ ਭਾਜਪਾ ਵਰਕਰ ਹੋਣ 'ਤੇ ਮਾਣ ਹੈ ਅਤੇ ਮਾਣ ਹੈ ਕਿ ਲਾਲਕ੍ਰਿਸ਼ਨ ਅਡਵਾਨੀ ਜੀ ਵਰਗੇ ਮਹਾਨ ਲੋਕਾਂ ਨੇ ਇਸ ਨੂੰ ਮਜ਼ਬੂਤ ਕੀਤਾ ਹੈ।


author

DIsha

Content Editor

Related News