ਲਖੀਮਪੁਰ ਖੀਰੀ ਰਾਹੁਲ ਅਤੇ ਪਿ੍ਰਯੰਕਾ ਲਈ ਇਕ ਰਾਜਨੀਤਕ ਟੂਰਿਜ਼ਮ ਸੀ: ਦਿਗਵਿਜੇ ਚੌਟਾਲਾ
Thursday, Oct 14, 2021 - 01:04 PM (IST)
ਚੰਡੀਗੜ੍ਹ/ਹਰਿਆਣਾ (ਚੰਦਰਸ਼ੇਖਰ ਧਰਨੀ)— ਲਖੀਮਪੁਰ ਖੀਰੀ ਹਿੰਸਾ ਤੋਂ ਬਾਅਦ ਵਿਰੋਧੀ ਧਿਰ ਸਰਕਾਰ ਨੂੰ ਘੇਰਨ ਦੀ ਜੀਅ-ਤੋੜ ਕੋਸ਼ਿਸ਼ ਵਿਚ ਲੱਗੀ ਰਹੀ। ਵਿਰੋਧੀ ਧਿਰ ਦੇ ਸੀਨੀਅਰ ਨੇਤਾ ਲਖੀਮਪੁਰ ਖੀਰੀ ਜਾਣ ਅਤੇ ਆਪਣੇ ਸਿਆਸੀ ਹਿੱਤ ’ਚ ਲੱਗੇ ਰਹੇ ਸਨ। ਉੱਥੇ ਹੀ ਸੱਤਾ ਪੱਖ ਦੇ ਲੋਕ ਇਸ ਘਟਨਾਕ੍ਰਮ ’ਤੇ ਵਿਰੋਧੀ ਧਿਰ ਦੀ ਭੂਮਿਕਾ ਨੂੰ ਕਟਹਿਰੇ ਵਿਚ ਖੜ੍ਹਾ ਕਰ ਰਹੇ ਹਨ।
ਇਹ ਵੀ ਪੜ੍ਹੋ: ਖੇਤੀ ਕਾਨੂੰਨ ਕਿਸਾਨ ਹਿੱਤ ’ਚ ਜਾਂ ਨਹੀਂ, ਇਹ ਏਲਨਾਬਾਦ ਦੀ ਜਨਤਾ ਨੂੰ ਤੈਅ ਕਰਨਾ : ਅਭੈ ਚੌਟਾਲਾ
ਲਖੀਮਪੁਰ ਹਿੰਸਾ ਮਗਰੋਂ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਦੇ ਰਾਸ਼ਟਰੀ ਪ੍ਰਧਾਨ ਜਨਰਲ ਸਕੱਤਰ ਅਤੇ ਉੱਪ ਮੁੱਖ ਮੰਤਰੀ ਦੇ ਭਰਾ ਦਿਗਵਿਜੇ ਚੌਟਾਲਾ ਨੇ ਕਿਹਾ ਕਿ ਜਿਨ੍ਹਾਂ ਥਾਵਾਂ ’ਤੇ ਦੇਸ਼ ਦੇ ਕਿਸੇ ਵੀ ਕੋਨੇ ’ਚ ਇਸ ਤਰ੍ਹਾਂ ਦੇ ਹਾਲਾਤ ਬਣਦੇ ਹਨ, ਕੋਈ ਘਟਨਾ ਵਾਪਰਦੀ ਹੈ ਤਾਂ ਰਾਹੁਲ ਗਾਂਧੀ ਅਤੇ ਪਿ੍ਰਯੰਕਾ ਗਾਂਧੀ ਦਿੱਲੀ ਤੋਂ ਤੁਰੰਤ ਆਪਣੇ ਸਿਆਸੀ ਹਿੱਤ ਲਈ ਗੱਡੀ ਲੈ ਕੇ ਨਿਕਲ ਪੈਂਦੇ ਹਨ। ਲਖੀਮਪੁਰ ਖੀਰੀ ਰਾਹੁਲ ਅਤੇ ਪਿ੍ਰਯੰਕਾ ਲਈ ਇਕ ਰਾਜਨੀਤਕ ਟੂਰਿਜ਼ਮ ਸੀ। ਉਨ੍ਹਾਂ ਨੂੰ ਸਹੀ ਮਾਇਨੇ ਵਿਚ ਕਿਸਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਟਲੀ ਦੇ ਲੋਕ ਜਾਂ ਇਟਲੀ ਦੇ ਅੰਸ਼ ਵਾਲੇ ਲੋਕ ਭਾਰਤੀ ਕਿਸਾਨਾਂ ਬਾਰੇ ਕੀ ਸੋਚ ਸਕਦੇ ਹਨ।
ਇਹ ਵੀ ਪੜ੍ਹੋ: ਸਰਕਾਰ ਅੱਤਵਾਦ ਨੂੰ ਕੁਚਲਣ ਦੀ ਕਰ ਰਹੀ ਕੋਸ਼ਿਸ਼, ਇਹ ਕਾਂਗਰਸ ਦੀ ਹੀ ਦੇਣ: ਅਨਿਲ ਵਿਜ
ਦਿਗਵਿਜੇ ਚੌਟਾਲਾ ਨੇ ਕਿਹਾ ਕਿ ਪ੍ਰਦੇਸ਼ ਦੀ ਏਲਨਾਬਾਦ ਸੀਟ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਪਾਰਟੀ ਲਗਾਤਾਰ ਮਿਹਨਤ ਕਰ ਰਹੀ ਹੈ। ਲੋਕ ਚੋਣਾਂ ਦੀ ਉਡੀਕ ਕਰ ਰਹੇ ਹਨ। ਪ੍ਰਦੇਸ਼ ਸਰਕਾਰ ਦੀਆਂ ਨੀਤੀਆਂ ਅਤੇ ਵਿਕਾਸ ਨੂੰ ਵੇਖਦੇ ਹੋਏ ਜਨਤਾ ਭਾਜਪਾ ਪਾਰਟੀ ਨਾਲ ਹੈ।
ਨੋਟ- ਦਿਗਵਿਜੇ ਚੌਟਾਲਾ ਦੇ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ