ਲਖੀਮਪੁਰ ਖੀਰੀ: ਸਕੀਆਂ ਭੈਣਾਂ ਦੇ ਕਤਲ ਮਾਮਲੇ ’ਚ 6 ਦੋਸ਼ੀ ਗ੍ਰਿਫ਼ਤਾਰ, ਪੁਲਸ ਨੇ ਕੀਤੇ ਵੱਡੇ ਖ਼ੁਲਾਸੇ

Thursday, Sep 15, 2022 - 12:00 PM (IST)

ਲਖੀਮਪੁਰ ਖੀਰੀ: ਸਕੀਆਂ ਭੈਣਾਂ ਦੇ ਕਤਲ ਮਾਮਲੇ ’ਚ 6 ਦੋਸ਼ੀ ਗ੍ਰਿਫ਼ਤਾਰ, ਪੁਲਸ ਨੇ ਕੀਤੇ ਵੱਡੇ ਖ਼ੁਲਾਸੇ

ਲਖੀਮਪੁਰ ਖੀਰੀ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ’ਚ ਅਨੁਸੂਚਿਤ ਜਾਤੀ ਦੀਆਂ ਦੋ ਨਾਬਾਲਗ ਸਕੀਆਂ ਭੈਣਾਂ ਦੀ ਬੁੱਧਵਾਰ ਨੂੰ ਸਨਸਨੀਖੇਜ ਕਤਲ ਮਾਮਲੇ ’ਚ ਪੁਲਸ ਨੇ 4 ਨਾਮਜ਼ਦ ਸਮੇਤ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲਖੀਮਪੁਰ ਖੀਰੀ ਦੇ ਪੁਲਸ ਇੰਸਪੈਕਟਰ ਸੰਜੀਵ ਸੁਮਨ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।  ਜ਼ਿਲ੍ਹੇ ਦੇ ਨਿਘਾਸਨ ਕੋਤਵਾਲੀ ਖੇਤਰ ’ਚ ਲਾਲਪੁਰ ਪਿੰਡ ਦੇ ਤਮੋਲਿਨ ਮਜਰੇ ’ਚ ਦੋਹਾਂ ਭੈਣਾਂ ਦੀਆਂ ਲਾਸ਼ਾਂ ਇਕ ਖੇਤ ’ਚ ਦਰੱਖ਼ਤ ਨਾਲ ਲਟਕਦੀਆਂ ਮਿਲੀਆਂ ਸਨ।

ਇਹ ਵੀ ਪੜ੍ਹੋ- ਲਖੀਮਪੁਰ: ਦਰੱਖਤ ਨਾਲ ਲਟਕਦੀਆਂ ਮਿਲੀਆਂ 2 ਭੈਣਾਂ ਦੀਆਂ ਲਾਸ਼ਾਂ, ਵਿਰੋਧੀ ਧਿਰ ਨੇ ਘੇਰੀ ਸਰਕਾਰ

ਪੁਲਸ ਨੇ ਦੱਸਿਆ ਕਿ ਚਾਰੋਂ ਨਾਮਜ਼ਦ ਦੋਸ਼ੀਆਂ ਨੂੰ ਬੀਤੀ ਰਾਤ ਗ੍ਰਿਫ਼ਤਾਰ ਕਰਨ ਮਗਰੋਂ ਦੋ ਹੋਰਨਾਂ ਨੂੰ ਅੱਜ ਪੁਲਸ ਮੁਕਾਬਲੇ ’ਚ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਦੋਹਾਂ ਭੈਣਾਂ ਦੀ ਦੋਸ਼ੀਆਂ ਨਾਲ ਦੋਸਤੀ ਸੀ। ਇਨ੍ਹਾਂ ਦੀ ਪਛਾਣ ਜੁਨੈਦ ਪੁੱਤਰ ਇਜਰਾਈਲ, ਸੋਹੇਲ ਪੁੱਤਰ ਇਸਲਾਮੁਦੀਨ, ਹਫੀਜੁਰਹਰਮਾਨ ਪੁੱਤਰ ਅਜੀਜੁਰਹਿਮਾਨ, ਆਰਿਫ ਉਰਫ ਛੋਟੇ ਪੁੱਤਰ ਅਹਿਮਦ ਹੁਸੈਨ, ਕਰੀਮੁਦੀਨ ਪੁੱਤਰ ਕਲੀਮੁਦੀਨ ਅਤੇ ਛੋਟੂ ਪੁੱਤਰ ਚੇਤਰਾਮ ਗੌਤਮ ਦੇ ਰੂਪ ’ਚ ਹੋਈ ਹੈ। ਜੁਨੈਦ ਨੂੰ ਅੱਜ ਸਵੇਰੇ ਮੁਕਾਬਲੇ ਮਗਰੋਂ ਫੜਿਆ ਗਿਆ ਹੈ। ਜੁਨੇਦ ਨੂੰ ਪੈਰ ’ਚ ਗੋਲੀ ਲੱਗੀ ਹੈ। 

ਇਹ ਵੀ ਪੜ੍ਹੋ- ਜੱਜ ਦੇ ਸਾਹਮਣੇ ਭੁੱਬਾਂ ਮਾਰ ਰੋਏ ਪਾਰਥ ਚੈਟਰਜੀ, ਕਿਹਾ- ‘ਪਲੀਜ਼ ਮੈਨੂੰ ਜ਼ਮਾਨਤ ਦੇ ਦਿਓ, ਮੈਨੂੰ ਜਿਉਣ ਦਿਓ’

PunjabKesari

ਪੁਲਸ ਨੇ ਕੀਤੇ ਵੱਡੇ ਖ਼ੁਲਾਸੇ

ਪੁਲਸ ਮੁਤਾਬਕ ਆਪਸ ’ਚ ਦੋਸਤੀ ਹੋਣ ਮਗਰੋਂ ਬੁੱਧਵਾਰ ਦੁਪਹਿਰ ਤਿੰਨੋਂ ਮੁੰਡੇ ਮੋਟਰਸਾਈਕਲ ਤੋਂ ਕੁੜੀਆਂ ਨੂੰ ਮਿਲਣ ਇਨ੍ਹਾਂ ਦੇ ਪਿੰਡ ਆਏ ਅਤੇ ਕੁੜੀਆਂ ਨੂੰ ਵਰਗਲਾ ਕੇ ਆਪਣੇ ਨਾਲ ਪਿੰਡ ਦੇ ਬਾਹਰ ਖੇਤਾਂ ’ਚ ਲੈ ਗਏ। ਜਿੱਥੇ ਕੁੜੀਆਂ ਦੀ ਇੱਛਾ ਵਿਰੁੱਧ ਸਰੀਰਕ ਸਬੰਧ ਬਣਾਏ। ਇਸ ’ਤੇ ਦੋਹਾਂ ਭੈਣਾਂ ਨੇ ਦੋਸ਼ੀਆਂ ਨਾਲ ਵਿਆਹ ਕਰਨ ਦੀ ਗੱਲ ਆਖੀ ਅਤੇ ਇਸ ਜ਼ਿੱਦ ’ਤੇ ਗਲਾ ਘੁੱਟ ਕੇ ਦੋਹਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਇਨ੍ਹਾਂ ਮੁੰਡਿਆਂ ਨੇ ਛੋਟੂ ਅਤੇ ਕਰੀਮੁਦੀਨ ਨੂੰ ਵੀ ਫੋਨ ਕਰ ਕੇ ਲਾਲਪੁਰ ਤੋਂ ਘਟਨਾ ਵਾਲੀ ਥਾਂ ’ਤੇ ਬੁਲਾਇਆ ਅਤੇ ਇਨ੍ਹਾਂ ਦੀ ਮਦਦ ਨਾਲ ਦੋਹਾਂ ਕੁੜੀਆਂ ਦੀਆਂ ਲਾਸ਼ਾਂ ਦਰੱਖ਼ਤ ਨਾਲ ਲਟਕਾ ਦਿੱਤੀਆਂ। ਪੁਲਸ ਮੁਤਾਬਕ ਫੜੇ ਗਏ ਦੋਸ਼ੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। 


author

Tanu

Content Editor

Related News