ਹਿਮਾਚਲ ’ਚ ਜ਼ੀਰੋ ਤੋਂ ਹੇਠਾਂ ਪੁੱਜਿਆ ਤਾਪਮਾਨ, ਜੰਮਣ ਲੱਗੀਆਂ ਝੀਲਾਂ ਅਤੇ ਝਰਨੇ

11/27/2021 12:05:39 PM

ਮਨਾਲੀ- ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਖੇਤਰਾਂ ’ਚ ਤਾਪਮਾਨ ਜ਼ੀਰੋ ਦੇ ਹੇਠਾਂ ਚੱਲਾ ਗਿਆ ਹੈ। ਹਾਲਾਂਕਿ ਅਕਤੂਬਰ 30 ਤੋਂ ਬਾਅਦ ਪ੍ਰਦੇਸ਼ ਦੀਆਂ ਚੋਟੀਆਂ ’ਚ ਬਰਫ਼ਬਾਰੀ ਨਹੀਂ ਹੋਈਹੈ ਪਰ ਠੰਡ ਨੇ ਪ੍ਰਦੇਸ਼ ਵਾਸੀਆਂ ਦੀਆਂ ਪਰੇਸ਼ਾਨੀਆਂ ਵਧਾਈਆਂ ਹਨ। ਤਾਪਮਾਨ ’ਚ ਗਿਰਾਵਟ ਕਾਰਨ ਲਾਹੌਲ-ਸਪੀਤੀ ਸਮੇਤ ਕੁੱਲੂ, ਕਿੰਨੌਰ ਅਤੇ ਚੰਬਾ ਜ਼ਿਲ੍ਹੇ ਦੀ 12 ਤੋਂ 17 ਹਜ਼ਾਰ ਫੁੱਟ ਦੀ ਉੱਚਾਈ ’ਤੇ ਸਥਿਤ ਸਾਰੀਆਂ ਝੀਲਾਂ ਅਤੇ ਝਰਨੇ ਜੰਮਣ ਲੱਗੇ ਹਨ। ਦੇਸ਼ ਅਤੇ ਦੁਨੀਆ ਦੇ ਸੈਲਾਨੀਆਂ ਦੀ ਪਹਿਲੀ ਪਸੰਦ 14190 ਫੁੱਟ ਉੱਚੀ ਚੰਦਰਤਾਲ ਝੀਲ ਸੈਲਾਨੀਆਂ ਲਈ ਪਹਿਲੇ ਹੀ ਬੰਦ ਕਰ ਦਿੱਤੀ ਗਈ। ਸੈਲਾਨੀ ਇਸ ਝੀਲ ਦੇ ਦੀਦਾਰ ਹੁਣ ਅਗਲੇ ਸਾਲ ਹੀ ਕਰ ਸਕਣਗੇ। ਅਟਲ ਟਨਲ ਬਣਨ ਨਾਲ ਇਸ ਵਾਰ ਨਵੰਬਰ ਮਹੀਨੇ ਵਾਹਨਾਂ ਦੀ ਆਵਾਜਾਈ ਹਾਲੇ ਤੱਕ ਸਹੀ ਚੱਲ ਰਹੀ ਹੈ।

ਇਹ ਵੀ ਪੜ੍ਹੋ : ਅਫਰੀਕੀ ਦੇਸ਼ਾਂ ਤੋਂ ਕੋਰੋਨਾ ਦੇ ਨਵੇਂ ਰੂਪ ਦੇ ਖ਼ਤਰੇ ’ਤੇ ਬੈਠਕ ਕਰੇਗੀ ਦਿੱਲੀ ਸਰਕਾਰ : ਕੇਜਰੀਵਾਲ

ਬੀ.ਆਰ.ਓ. ਵਲੋਂ ਬਾਰਾਲਾਚਾ ਦਰਰੇ ’ਚ ਬਰਫ਼ ਅਤੇ ਪਾਣੀ ਜੰਮਣ ਦੀ ਜਾਣਕਾਰੀ ਦੇਣ ਤੋਂ ਬਾਅਦ ਲਾਹੌਲ-ਸਪੀਤੀ ਪ੍ਰਸ਼ਾਸਨ ਨੇ ਖ਼ਤਰੇ ਨੂੰ ਦੇਖਦੇ ਹੋਏ 2 ਨਵੰਬਰ ਨੂੰ ਹੀ ਮਨਾਲੀ-ਲੇਹ ਮਾਰਗ ਨੂੰ ਸਾਰੇ ਵਾਹਨਾਂ ਲਈ ਬੰਦ ਕਰ ਦਿੱਤਾ ਸੀ। ਰੋਹਤਾਂਗ ਦੇ ਜ਼ਿਲ੍ਹਾ ਕੁੱਲੂ ਦੇ ਰੋਹਤਾਂਗ ਦਰਰੇ ਦੇ ਨੇੜੇ 14290 ਫੁੱਟ ਉੱਚੀ ਦਸ਼ੋਹਰ ਝੀਲ, 14100 ਫੁੱਟ ਉੱਚੀ ਭ੍ਰਿਗੂ ਝੀਲ ਵੀ ਜੰਮ ਗਈ ਹੈ। ਹਾਲਾਂਕਿ ਪਿਛਲੇ ਸਾਲ ਦੀ ਤੁਲਨਾ ’ਚ ਪਹਾੜਾਂ ’ਤੇ ਇਸ ਵਾਰ ਨਾਮ ਮਾਤਰ ਬਰਫ਼ ਡਿੱਗੀ ਹੈ ਪਰ ਤਾਪਮਾਨ ਡਿੱਗਣ ਨਾਲ ਝੀਲਾਂ ਜੰਮਣ ਲੱਗੀਆਂ ਹਨ। ਹਾਲਾਂਕਿ ਸੈਲਾਨੀਆਂ ਨੂੰ ਬਰਫ਼ ਦੇ ਦੀਦਾਰ ਨਹੀਂ ਹੋ ਰਹੇ ਹਨ ਪਰ ਸੈਲਾਨੀ ਅਟਲ ਟਨਲ ਦੇ ਨਾਰਥ ਪੋਰਟਲ ਤੋਂ ਹੁੰਦੇ ਹੋਏ ਕੋਕਸਰ ਪਹੁੰਚੇ ਰਹੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News