ਸਬ ਇੰਸਪੈਕਟਰ ਬੀਬੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ''ਚ ਲਿਖਿਆ- ਇਹ ਮੇਰੀ ਕਰਨੀ ਦਾ ਫ਼ਲ

Saturday, Jan 02, 2021 - 01:28 PM (IST)

ਬੁਲੰਦਸ਼ਹਿਰ- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਸਬ ਇੰਸਪੈਕਟਰ ਬੀਬੀ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਜਲਦੀ 'ਚ ਪੀੜਤਾ ਨੂੰ ਹਸਪਤਾਲ ਭੇਜਿਆ, ਜਿੱਥੇ ਉਨ੍ਹਾਂ ਨੂੰ ਬਰੇਨ ਡੈੱਡ ਐਲਾਨ ਕਰ ਦਿੱਤਾ ਗਿਆ। ਪੁਲਸ ਮਾਮਲੇ 'ਚ ਅੱਗੇ ਦੀ ਕਾਰਵਾਈ ਕਰ ਰਹੀ ਹੈ। ਬੀਬੀ ਆਰਜੂ ਪਵਾਰ 2015 ਬੈਚ ਦੀ ਪੁਲਸ ਸਬ ਇੰਸਪੈਕਟਰ ਸੀ। ਆਰਜੂ ਦਾ ਘਰ ਸ਼ਾਮਲੀ ਜ਼ਿਲ੍ਹੇ 'ਚ ਹੈ ਅਤੇ ਉਹ ਬੁਲੰਦਸ਼ਹਿਰ ਜ਼ਿਲ੍ਹੇ ਦੇ ਅਨੂਪਸ਼ਹਿਰ ਥਾਣੇ 'ਚ ਤਾਇਨਾਤ ਸੀ। ਉਹ ਕਿਰਾਏ ਦੇ ਮਕਾਨ 'ਚ ਤੀਜੀ ਮੰਜ਼ਲ 'ਤੇ ਰਹਿ ਰਹੀ ਸੀ।

ਇਹ ਵੀ ਪੜ੍ਹੋ : ਕਿਸਾਨ ਮੋਰਚਾ: ‘ਇਸ਼ਨਾਨ ਅਤੇ ਕੱਪੜੇ ਧੋਣ ਦਾ ਕੰਮ ਹੋ ਰਿਹਾ ਖੁੱਲ੍ਹੇ ਆਸਮਾਨ ਹੇਠ’

ਮ੍ਰਿਤਕ ਰੋਜ਼ ਮਕਾਨ ਮਾਲਕਿਨ ਨਾਲ ਖਾਣਾ ਖਾਂਦੀ ਸੀ। ਸ਼ਾਮ 7 ਵਜੇ ਮਕਾਨ ਮਾਲਕਿਨ ਨੇ ਖਾਣੇ ਲਈ ਉਨ੍ਹਾਂ ਨੂੰ ਆਵਾਜ਼ ਲਗਾਈ ਸੀ ਪਰ ਉਨ੍ਹਾਂ ਨੇ ਕੁਝ ਦੇਰ 'ਚ ਆਉਣ ਦੀ ਗੱਲ ਕਹੀ। ਰਾਤ 9 ਵਜੇ ਤੱਕ ਜਦੋਂ ਆਰਜੂ ਖਾਣਾ ਖਾਉਣ ਨਹੀਂ ਆਈ ਤਾਂ ਮਕਾਨ ਮਾਲਕਿਨ ਨੇ ਕਮਰੇ 'ਚ ਜਾ ਕੇ ਦੇਖਿਆ। ਕਮਰਾ ਅੰਦਰੋਂ ਬੰਦ ਸੀ। ਮਕਾਨ ਮਾਲਕਿਨ ਨੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦਿੱਤੀ, ਉਦੋਂ ਵੀ ਕਮਰੇ ਨੂੰ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਪਰ ਕਮਰਾ ਨਹੀਂ ਖੋਲ੍ਹਿਆ ਗਿਆ। ਉਦੋਂ ਪੁਲਸ ਨੂੰ ਸੂਚਨਾ ਦਿੱਤੀ ਗਈ। ਕਮਰੇ ਨੂੰ ਰੋਸ਼ਨਦਾਨ ਦੇ ਸਹਾਰੇ ਖੋਲ੍ਹਿਆ ਗਿਆ। ਅੰਦਰ ਜਾ ਕੇ ਦੇਖਿਆ ਤਾਂ ਸਬ ਇੰਸਪੈਕਟਰ ਬੀਬੀ ਨੇ ਫਾਹਾ ਲਾਇਆ ਹੋਇਆ ਸੀ ਅਤੇ ਇਕ ਸੁਸਾਈਡ ਨੋਟ ਵੀ ਉੱਥੇ ਪਿਆ ਸੀ, ਜਿਸ 'ਚ ਲਿਖਿਆ ਸੀ ਕਿ ਇਹ ਮੇਰੀ ਕਰਨੀ ਦਾ ਫ਼ਲ ਹੈ, ਆਪਣੀ ਮੌਤ ਹੀ ਉਹ ਖ਼ੁਦ ਜ਼ਿੰਮੇਵਾਰ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵਿਭਾਗ 'ਚ ਸਨਸਨੀ ਫੈਲ ਗਈ। ਮੌਕੇ 'ਤੇ ਐੱਸ.ਪੀ. ਦੇਹਾਤ, ਸੀ.ਓ. ਇੰਸਪੈਕਟਰ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਐੱਸ.ਐੱਸ.ਪੀ. ਹਾਦਸੇ ਵਾਲੀ ਜਗ੍ਹਾ ਪਹੁੰਚੇ ਅਤੇ ਸਾਰੇ ਮਾਮਲੇ ਦੀ ਵੀਡੀਓ ਰਿਕਾਰਡਿੰਗ ਕਰਵਾਈ ਗਈ। ਮ੍ਰਿਤਕਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਬਰੇਨ ਡੈੱਡ ਐਲਾਨ ਕਰ ਦਿੱਤਾ ਗਿਆ। ਮ੍ਰਿਤਕਾ ਦਾ ਫ਼ੋਨ ਹਾਲੇ ਲੌਕ ਹੈ, ਉਨ੍ਹਾਂ ਦੀ ਆਖ਼ਰੀ ਸਮੇਂ ਕਿਸ ਨਾਲ ਗੱਲ ਹੋਈ, ਇਸ ਦਾ ਪਤਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਦਾ ਦਿਹਾਂਤ
 


DIsha

Content Editor

Related News