ਉਮਰ 62 ਅਤੇ ਜ਼ੁਰਮ 113, ਜਾਣੋ ਮੋਸਟ ਵਾਂਟੇਡ ''ਲੇਡੀ ਡਾਨ'' ਦੇ ਜ਼ੁਰਮ ਦੀ ਕਹਾਣੀ

08/19/2018 3:20:01 PM

ਨਵੀਂ ਦਿੱਲੀ— ਸੰਗਮ ਵਿਹਾਰ ਇਲਾਕੇ 'ਚ ਦਹਿਸ਼ਤ ਪੈਦਾ ਕਰਨ ਵਾਲੀ 'ਲੇਡੀ ਡਾਨ' ਬਸ਼ੀਰਨ ਉਰਫ ਮੰਮੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ 'ਤੇ ਕਤਲ ਅਤੇ ਲੁੱਟਖੋਹ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਅਦਾਲਤ ਨੇ ਉਸ ਨੂੰ ਭਗੋੜ ਐਲਾਨ ਰੱਖਿਆ ਸੀ। ਬਸ਼ੀਰਨ ਅਤੇ ਉਸ ਦੇ 8 ਬੇਟਿਆਂ 'ਤੇ 113 ਮਾਮਲੇ ਦਰਜ ਹਨ। 

PunjabKesari
ਦੱਖਣੀ ਦਿੱਲੀ ਦੇ ਡੀ.ਸੀ.ਪੀ. ਰੋਮਿਲ ਬਾਨਿਆ ਨੇ ਦੱਸਿਆ ਕਿ ਬਸ਼ੀਰਨ 8 ਮਹੀਨੇ ਤੋਂ ਫਰਾਰ ਸੀ। ਉਸ ਦੇ 8 ਬੇਟੇ ਹਨ ਅਤੇ ਸਾਰੇ ਅਪਰਾਧ 'ਚ ਉਸ ਦਾ ਸਾਥ ਦਿੰਦੇ ਹਨ। ਪੂਰੇ ਪਰਿਵਾਰ 'ਤੇ ਲੁੱਟ, ਚੋਰੀ, ਸੁਪਾਰੀ ਤੋਂ ਲੈ ਕੇ ਕਤਲ ਕਰਨ ਸਮੇਤ ਅਪਰਾਧ ਦੇ 113 ਮਾਮਲੇ ਦਰਜ ਹਨ। ਸੰਗਮ ਵਿਹਾਰ 'ਚ ਸਰਕਾਰੀ ਬੋਰਵੈੱਲ 'ਤੇ ਇਸ ਦਾ ਕਬਜ਼ਾ ਹੈ ਅਤੇ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚਾਉਣ ਲਈ ਹਰ ਮਹੀਨੇ ਮੋਟੀ ਰਕਮ ਵਸੂਲਦੀ ਹੈ।
ਸੰਗਮ ਵਿਹਾਰ ਦੀ ਗਲੀਆਂ 'ਚ ਉਸ ਨੇ ਆਪਣੀ ਨਿਜੀ ਪਾਈਪ ਲਾਈਨ ਵਿਛਾ ਰੱਖੀ ਹੈ। ਬਾਨੀਆ ਨੇ ਦੱਸਿਆ ਕਿ ਪੁਲਸ ਨੂੰ 17 ਅਗਸਤ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਬਸ਼ੀਰਨ ਸੰਗਮ ਵਿਹਾਰ 'ਚ ਆਪਣੇ ਪਰਿਵਾਰ ਨਾਲ ਮਿਲਣ ਆਉਣ ਵਾਲੀ ਹੈ। ਸੂਚਨਾ ਦੇ ਆਧਾਰ 'ਤੇ ਪੁਲਸ ਨੇ ਜਾਲ ਵਿਛਾ ਕੇ ਉਸ ਨੂੰ ਸ਼ੁੱਕਰਵਾਰ ਦੇਰ ਰਾਤੀ ਕਰੀਬ 12 ਵਜੇ ਗ੍ਰਿਫਤਾਰ ਕਰ ਲਿਆ।

PunjabKesari
ਰੋਮਿਲ ਬਾਨੀਆ ਨੇ ਦੱਸਿਆ ਕਿ ਸੰਗਮ ਵਿਹਾਰ ਦੇ ਜੰਗਲ 'ਚ ਦਸੰਬਰ 2017 ਨੂੰ ਇਕ ਵਿਅਕਤੀ ਦੀ ਸੜੀ ਹੋਈ ਲਾਸ਼ ਮਿਲੀ ਸੀ। ਮ੍ਰਿਤਕ ਦੀ ਪਛਾਣ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਮਿਰਾਜ ਦੇ ਰੂਪ 'ਚ ਹੋਈ ਸੀ। ਇਸ ਮਾਮਲੇ 'ਚ ਪੁਲਸ ਨੇ ਜਨਵਰੀ 2018 'ਚ ਇਕ ਨਾਬਾਲਗ ਨੂੰ ਫੜਿਆ ਸੀ। ਪੁੱਛਗਿਛ 'ਚ ਉਸ ਨੇ ਦੱਸਿਆ ਸੀ ਕਿ ਉਸ ਨੇ ਆਕਾਸ਼ ਉਰਫ ਅੱਕੀ, ਵਿਕਾਸ, ਨੀਰਜ, ਮੁੰਨੀ ਬੇਗਮ ਅਤੇ ਬਸ਼ੀਰਨ ਦੇ ਨਾਲ ਮਿਲ ਕੇ ਮਿਰਾਜ ਦਾ ਕਤਲ ਕੀਤਾ ਸੀ। ਪੁੱਛਗਿਛ 'ਚ ਬਸ਼ੀਰਨ ਨੇ ਸਵੀਕਾਰ ਕੀਤਾ ਕਿ 60 ਹਜ਼ਾਰ ਰੁਪਏ ਲੈ ਕੇ ਉਸ ਨੇ ਮਿਰਾਜ ਦਾ ਕਤਲ ਕੀਤਾ ਸੀ ਅਤੇ ਇਸ ਕੰਮ ਨੂੰ ਆਕਾਸ਼ ਅਤੇ ਵਿਕਾਸ ਨੇ ਅੰਜਾਮ ਦਿੱਤਾ ਸੀ। ਪੁਲਸ ਮੁਤਾਬਕ ਬਸ਼ੀਰਨ ਨੇ ਆਪਣੇ 8 ਬੇਟਿਆਂ ਨੂੰ ਵੀ ਅਪਰਾਧ ਦੀ ਦੁਨੀਆਂ 'ਚ ਧਕੇਲ ਰੱਖਿਆ ਹੈ।

PunjabKesari


Related News