ਲੱਦਾਖ ਸਕਾਊਟਸ ਰੈਜੀਮੈਂਟ ''ਚ ਸ਼ਾਮਲ ਹੋਏ 194 ਅਗਨੀਵੀਰ
Thursday, Jun 05, 2025 - 04:46 PM (IST)

ਲੇਹ- ਲੇਹ 'ਚ ਪਾਸਿੰਗ ਆਊਟ ਪਰੇਡ ਤੋਂ ਬਾਅਦ ਵੀਰਵਾਰ ਨੂੰ ਕੁੱਲ 194 ਅਗਨੀਵੀਰਾਂ ਨੂੰ ਲੱਦਾਖ ਸਕਾਊਟਸ ਰੇਜੀਮੈਂਟ 'ਚ ਸ਼ਾਮਲ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਨੌਜਵਾਨ ਅਗਨੀਵੀਰ ਲੱਦਾਖ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧ ਰੱਖਦੇ ਹਨ ਅਤੇ ਇਨ੍ਹਾਂ ਨੇ ਸਖ਼ਤ ਸਿਖਲਾਈ ਪ੍ਰਾਪਤ ਕੀਤੀ ਹੈ। ਹੁਣ ਉਹ ਦੇਸ਼ ਦੀ ਸੇਵਾ ਲਈ ਪੂਰੀ ਤਰ੍ਹਾਂ ਤਿਆਰ ਹਨ। ਇਕ ਰੱਖਿਆ ਬੁਲਾਰੇ ਨੇ ਕਿਹਾ,''ਅੱਜ ਲੇਹ ਸਥਿਤ ਲੱਦਾਖ ਸਕਾਊਟਸ ਰੈਜੀਮੈਂਟਲ ਸੈਂਟਰ 'ਚ ਆਯੋਜਿਤ ਪਾਸਿੰਗ ਆਊਟ ਪਰੇਡ 'ਚ 194 ਸਿਖਲਾਈ ਪ੍ਰਾਪਤ ਅਗਨੀਵੀਰਾਂ ਨੂੰ ਲੱਦਾਖ ਸਕਾਊਟਸ ਰੈਜੀਮੈਂਟ 'ਚ ਅਗਨੀਵੀਰ ਫ਼ੌਜੀਆਂ ਵਜੋਂ ਸ਼ਾਮਲ ਕੀਤਾ ਗਿਆ।'' ਫ਼ੌਜ ਨੇ ਦੱਸਿਆ ਕਿ ਇਹ ਸਮਾਰੋਹ ਫ਼ੌਜ ਦੀਆਂ ਪਰੰਪਰਾਵਾਂ ਦੇ ਅਨੁਰੂਪ ਆਯੋਜਿਤ ਕੀਤਾ ਗਿਆ ਅਤੇ ਇਸ ਦੀ ਸਮੀਖਿਆ ਯੂਨੀਫਾਰਮ ਫੋਰਸ ਦੇ ਜਨਰਲ ਅਫ਼ਸਰ ਕਮਾਂਡਿੰਗ (ਜੀਓਸੀ) ਮੇਜਰ ਜਨਰਲ ਗੁਰਪਾਲ ਸਿੰਘ ਨੇ ਕੀਤੀ।
ਇਸ ਪ੍ਰੋਗਰਾਮ 'ਚ ਫ਼ੌਜੀ ਅਤੇ ਗੈਰ-ਫ਼ੌਜੀ ਵਿਸ਼ੇਸ਼ ਵਿਅਕਤੀਆਂ ਤੋਂ ਇਲਾਵਾ ਅਗਨੀਵੀਰਾਂ ਦੇ ਰਿਵਾਰ ਵੀ ਮੌਜੂਦ ਰਹੇ। ਜੀਓਸੀ ਨੇ ਨਵ-ਨਿਯੁਕਤ ਜਵਾਨਾਂ ਨੂੰ ਸਾਰੇ ਖੇਤਰਾਂ 'ਚ ਉੱਤਮਤਾ ਪ੍ਰਾਪਤ ਕਰਨ ਲਈ ਲਗਾਤਾਰ ਕੋਸ਼ਿਸ਼ ਕਰਨ ਅਤੇ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਹਰ ਸਥਿਤੀ ਨਾਲ ਡਟੇ ਰਹਿਣ ਦੀ ਸਹੁੰ ਚੁਕਾਈ। ਉਨ੍ਹਾਂ ਨੇ ਉਨ੍ਹਾਂ ਮਾਪਿਆਂ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਨੇ ਆਪਣੇ ਬੇਟਿਆਂ ਨੂੰ ਫ਼ੌਜ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਨਾਲ ਹੀ, ਲੱਦਾਖ ਅਕਾਊਟਸ ਦੇ ਜਵਾਨਾਂ ਦੀ ਬਹਾਦਰੀ ਅਤੇ ਯੋਗਦਾਨ ਦੀ ਵੀ ਪ੍ਰਸੰਸਾ ਕੀਤੀ। ਬੁਲਾਰੇ ਨੇ ਦੱਸਿਆ ਕਿ ਸਿਖਲਾਈ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਗਨੀਵੀਰਾਂ ਨੂੰ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਅਜਿਹੇ ਮਾਪਿਆਂ ਨੂੰ 'ਗੌਰਵ ' ਪ੍ਰਦਾਨ ਕੀਤਾ ਗਿਆ ਜੋ ਖ਼ੁਦ ਫ਼ੌਜ 'ਚ ਤਾਇਨਾਤ ਹਨ ਜਾਂ ਰਹਿ ਚੁੱਕੇ ਹਨ ਅਤੇ ਜਿਨ੍ਹਾਂ ਦੇ ਬੇਟੇ ਅਗਨੀਵੀਰ ਵਜੋਂ ਰੈਜੀਮੈਂਟ 'ਚ ਸ਼ਾਮਲ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8