ਲੱਦਾਖ ਪ੍ਰਸ਼ਾਸਨ ਨੇ ਸਾਂਕੂ ਨੂੰ 8ਵਾਂ ਜ਼ਿਲ੍ਹਾ ਕੀਤਾ ਐਲਾਨ, ਉੱਪ ਰਾਜਪਾਲ ਸਕਸੈਨਾ ਨੂੰ ਦਿੱਤੀ ਮਨਜ਼ੂਰੀ
Friday, Oct 16, 2026 - 04:58 PM (IST)
ਲੇਹ (ਏਜੰਸੀ)- ਲੱਦਾਖ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ 8ਵੇਂ ਜ਼ਿਲ੍ਹੇ ਦੇ ਰੂਪ 'ਚ ਸਾਂਕੂ ਦੇ ਗਠਨ ਦਾ ਐਲਾਨ ਕੀਤਾ। ਉੱਪ ਰਾਜਪਾਲ ਵੀਕੇ ਸਕਸੈਨਾ ਨੇ ਇਸ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਐਲਾਨ ਨਾਲ ਕਾਰਗਿਲ ਜ਼ਿਲ੍ਹੇ ਦੇ ਸਾਂਕੂ ਖੇਤਰ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਮੰਗ ਪੂਰੀ ਹੋ ਗਈ ਹੈ।
ਸਕਸੈਨਾ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 'ਸਭ ਕਾ ਸਾਥ, ਸਭ ਕਾ ਵਿਕਾਸ' ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਸਾਂਕੂ ਜ਼ਿਲ੍ਹੇ ਦੇ ਗਠਨ ਦਾ ਐਲਾਨ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ।'' ਪ੍ਰਸ਼ਾਸਨ ਨੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵੱਖ-ਵੱਖ ਸੰਗਠਨਾਂ ਦੀ ਰਚਨਾਤਮਕ ਭੂਮਿਕਾ ਨੂੰ ਵੀ ਸਵੀਕਾਰ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।

ਉਨ੍ਹਾਂ ਕਿਹਾ,''ਇਹ ਇਸ ਖੇਤਰ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਮੰਗ ਦਾ ਸਾਕਾਰ ਹੋਣਾ ਹੈ। ਇਹ 'ਅੰਜੁਮਨ-ਏ-ਸਾਹਿਬ ਜਮਾਂ' ਦੇ ਸਕਾਰਾਤਮਕ ਅਤੇ ਰਚਨਾਤਮਕ ਦ੍ਰਿਸ਼ਟੀਕੋਣ ਨਾਲ ਸੰਭਵ ਹੋ ਸਕਿਆ ਹੈ, ਜਿਸ 'ਚ ਮੁੱਖ ਰੱਖਿਅਕ ਸਈਅਦ ਮੁਹੰਮਦ ਰਿਜਵੀ (ਆਗਾ ਮਿਗੀ ਓਥ) ਅਤੇ ਚੇਅਰਮੈਨ ਸ਼ੇਖ ਸਾਦਿਕ ਬਲਾਘੀ, ਕਾਰਗਿਲ ਦੇ ਸੀਈਸੀ ਡਾ. ਜਾਫਰ ਅਖੂਨ, ਲੱਦਾਖ ਤੋਂ ਸੰਸਦ ਮੈਂਬਰ ਹਨੀਫਾ ਜਾਨ ਅਤੇ ਲੇਹ ਦੇ ਸਾਬਕਾ ਸੀਈਸੀ ਤਾਸ਼ੀ ਗਿਆਲਸਟਨ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
