ਪੁੰਛ ’ਚ ਬਾਰੂਦੀ ਸੁਰੰਗ ਦੇ ਧਮਾਕੇ ’ਚ ਲਸ਼ਕਰ ਦੇ ਚੋਟੀ ਦੇ ਕਮਾਂਡਰ ਸਮੇਤ 4 ਅੱਤਵਾਦੀ ਢੇਰ
Tuesday, Oct 13, 2026 - 10:16 AM (IST)
ਪੁੰਛ (ਏਜੰਸੀ)- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ਦੇ ਇਕ ਸ਼ਕਤੀਸ਼ਾਲੀ ਧਮਾਕੇ ’ਚ ਲਸ਼ਕਰ-ਏ-ਤੋਇਬਾ ਦੇ ਇਕ ਚੋਟੀ ਦੇ ਕਮਾਂਡਰ ਸਮੇਤ 4 ਅੱਤਵਾਦੀ ਮਾਰੇ ਗਏ। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਗਿਆ। ਮਿਲੀਆਂ ਖਬਰਾਂ ਅਨੁਸਾਰ ਕੰਟਰੋਲ ਰੇਖਾ ਦੇ ਕੇਜੀ ਸੈਕਟਰ ਤੋਂ ਭਾਰਤ ’ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਇਕ ਬਾਰੂਦੀ ਸੁਰੰਗ ਧਮਾਕੇ ’ਚ ਉਕਤ ਪਾਕਿਸਤਾਨੀ ਘੁਸਪੈਠੀਏ ਮਾਰੇ ਗਏ। ਉਨ੍ਹਾਂ ਦੀ ਪਛਾਣ ਮੁਹੰਮਦ ਇਸ਼ਤਿਆਕ, ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਕਮਾਂਡਰ ਮੁਹੰਮਦ ਫੈਜ਼ਾਨ, ਮੁਹੰਮਦ ਵਕਾਸ ਤੇ ਮੁਹੰਮਦ ਅਸੀਮ ਵਜੋਂ ਹੋਈ ਹੈ।
ਇਲਾਕੇ ’ਚ ਸੁਰੱਖਿਆ ਫੋਰਸਾਂ ਅਲਰਟ ’ਤੇ
ਪੁੰਛ ਜ਼ਿਲ੍ਹੇ ਦੇ ਇਕ ਸਰਹੱਦੀ ਪਿੰਡ ’ਚ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ। ਸ਼ੱਕ ਹੈ ਕਿ ਧਮਾਕਾ ਇਕ ਆਈ. ਈ. ਡੀ. ਦਾ ਸੀ। ਧਮਾਕੇ ਤੋਂ ਬਾਅਦ ਸੁਰੱਖਿਆ ਫੋਰਸਾਂ ਨੂੰ ਅਲਰਟ ’ਤੇ ਰੱਖਿਆ ਗਿਆ ਤੇ ਆਲੇ ਦੁਆਲੇ ਦੇ ਖੇਤਰ ’ਚ ਉਨ੍ਹਾਂ ਦੀ ਤਾਇਨਾਤੀ ਵਧਾ ਦਿੱਤੀ ਗਈ। ਇਹ ਧਮਾਕਾ ਸਤਵਾਲ ਨਕੀ ਕੋਲ ਹੋਇਆ, ਜੋ ਜ਼ੀਰੋ ਲਾਈਨ ਦੇ ਨੇੜੇ ਇਕ ਖੇਤਰ ਹੈ। ਧਮਾਕੇ ਸਮੇ ਕੰਟਰੋਲ ਰੇਖਾ ਨੇੜੇ ਸ਼ੱਕੀ ਲੋਕਾਂ ਦੀ ਆਵਾਜਾਈ ਦੇਖੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
