ਖ਼ਤਮ ਹੋਵੇਗਾ ਭਾਰਤ-ਪਾਕਿ ਦਾ ਤਣਾਅ ! ਦੋਵਾਂ ਦੇਸ਼ਾਂ ਦੇ ਸਿਆਸਤਦਾਨਾਂ ਨੇ ਪ੍ਰਧਾਨ ਮੰਤਰੀਆਂ ਨੂੰ ਲਿਖਿਆ ਖੁੱਲ੍ਹਾ ਪੱਤਰ

Wednesday, Jul 01, 2026 - 05:58 PM (IST)

ਖ਼ਤਮ ਹੋਵੇਗਾ ਭਾਰਤ-ਪਾਕਿ ਦਾ ਤਣਾਅ ! ਦੋਵਾਂ ਦੇਸ਼ਾਂ ਦੇ ਸਿਆਸਤਦਾਨਾਂ ਨੇ ਪ੍ਰਧਾਨ ਮੰਤਰੀਆਂ ਨੂੰ ਲਿਖਿਆ ਖੁੱਲ੍ਹਾ ਪੱਤਰ

ਨੈਸ਼ਨਲ ਡੈਸਕ: ਭਾਰਤ ਅਤੇ ਪਾਕਿਸਤਾਨ ਦੇ 100 ਤੋਂ ਵੱਧ ਪ੍ਰਮੁੱਖ ਨਾਗਰਿਕਾਂ, ਸਿਆਸਤਦਾਨਾਂ ਅਤੇ ਸਾਬਕਾ ਰਾਜਦੂਤਾਂ ਨੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ- ਨਰਿੰਦਰ ਮੋਦੀ ਅਤੇ ਸ਼ਹਿਬਾਜ਼ ਸ਼ਰੀਫ਼ ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ ਦੁਵੱਲੀ ਗੱਲਬਾਤ ਅਤੇ ਆਮ ਸਬੰਧਾਂ ਨੂੰ ਤੁਰੰਤ ਬਹਾਲ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ। 'ਸੈਂਟਰ ਫਾਰ ਪੀਸ ਐਂਡ ਪ੍ਰੋਗਰੈੱਸ' ਦੇ ਪ੍ਰਧਾਨ ਓ. ਪੀ. ਸ਼ਾਹ ਵੱਲੋਂ ਕੋਆਰਡੀਨੇਟ ਕੀਤੇ ਗਏ ਇਸ ਪੱਤਰ 'ਤੇ ਭਾਰਤ ਦੇ 61 ਅਤੇ ਪਾਕਿਸਤਾਨ ਦੇ 55 ਪ੍ਰਮੁੱਖ ਨਾਗਰਿਕਾਂ ਸਣੇ ਕੁੱਲ 116 ਨੇ ਹਸਤਾਖਰ ਕੀਤੇ ਹਨ।

ਪੱਤਰ ਲਿਖਣ ਵਾਲਿਆਂ 'ਚ ਫਾਰੂਕ ਅਬਦੁੱਲਾ, ਮਹਿਬੂਬਾ ਮੁਫ਼ਤੀ, RAW ਦੇ ਸਾਬਕਾ ਮੁਖੀ ਏ.ਐੱਸ. ਦੁਲਤ, ਮਨੋਜ ਝਾਅ, ਮਣੀਸ਼ੰਕਰ ਅਈਅਰ, ਮੀਰਵਾਈਜ਼ ਉਮਰ ਫਾਰੂਕ ਅਤੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਸ਼ਾਮਲ ਹਨ। ਇਨ੍ਹਾਂ ਲੋਕਾਂ ਨੇ ਪੱਤਰ ਰਾਹੀਂ ਮੰਗ ਕੀਤੀ ਕਿ ਦੋਵਾਂ ਦੇਸ਼ਾਂ 'ਚ ਪੂਰਨ ਕੂਟਨੀਤਕ ਸਬੰਧਾਂ ਨੂੰ ਬਹਾਲ ਕੀਤਾ ਜਾਵੇ, ਹਾਈ ਕਮਿਸ਼ਨਰਾਂ ਦੀ ਨਿਯੁਕਤੀ ਦੁਬਾਰਾ ਕੀਤੀ ਜਾਵੇ ਅਤੇ ਵੀਜ਼ਾ ਪ੍ਰਕਿਰਿਆ ਨੂੰ ਆਸਾਨ ਬਣਾਇਆ ਜਾਵੇ।

ਇਹ ਵੀ ਪੜ੍ਹੋ- 'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ ਬਣਾ'ਤੀ ਜ਼ਿੰਦਗੀ

ਇਸ ਤੋਂ ਇਲਾਵਾ ਇਸ ਪੱਤਰ 'ਚ ਅਟਾਰੀ-ਵਾਹਗਾ ਸਰਹੱਦ ਰਾਹੀਂ ਵਪਾਰਕ ਰਸਤੇ ਦੁਬਾਰਾ ਖੋਲ੍ਹੇ ਜਾਣ, ਦਿੱਲੀ-ਲਾਹੌਰ ਬੱਸ, ਸਮਝੌਤਾ ਐਕਸਪ੍ਰੈਸ, ਥਾਰ ਐਕਸਪ੍ਰੈਸ ਅਤੇ ਵਪਾਰਕ ਉਡਾਣਾਂ ਲਈ ਏਅਰਸਪੇਸ ਮੁੜ ਸ਼ੁਰੂ ਕਰਨ ਬਾਰੇ ਵੀ ਅਪੀਲ ਕੀਤੀ ਗਈ ਹੈ। ਨਾਲ ਹੀ ਕਰਤਾਰਪੁਰ ਸਾਹਿਬ ਕਾਰੀਡੋਰ, ਸ਼ਾਰਦਾ ਪੀਠ ਦੇ ਰਸਤੇ ਖੋਲ੍ਹਣ, ਜੰਮੂ-ਕਸ਼ਮੀਰ ਦੇ ਮੁੱਦੇ 'ਤੇ 2004-2007 ਦੇ ਢਾਂਚੇ ਮੁਤਾਬਕ ਫ਼ੌਜ ਦੀ ਤਾਇਨਾਤੀ ਅਤੇ ਤਣਾਅ ਨੂੰ ਘਟਾਉਣ ਦੀ ਅਪੀਲ ਵੀ ਇਸ ਪੱਤਰ 'ਚ ਕੀਤੀ ਗਈ ਹੈ।

ਇਸ ਪੱਤਰ 'ਚ ਸਪਸ਼ਟ ਕੀਤਾ ਗਿਆ ਹੈ ਕਿ ਇਹ ਅਪੀਲ ਕਿਸੇ ਰਾਜਨੀਤਿਕ ਪੱਖ ਦਾ ਸਮਰਥਨ ਨਹੀਂ ਹੈ, ਬਲਕਿ ਦੋਵਾਂ ਦੇਸ਼ਾਂ ਦੀ ਲਗਭਗ 2 ਅਰਬ ਆਬਾਦੀ ਦੀ ਭਲਾਈ ਲਈ ਹੈ। ਪੱਤਰ 'ਤੇ ਦਸਤਖ਼ਤ ਕਰਨ ਵਾਲਿਆਂ ਮੁਤਾਬਕ, ਲਗਾਤਾਰ ਤਣਾਅਪੂਰਨ ਮਾਹੌਲ ਕਾਰਨ ਕਰੋੜਾਂ ਨੌਜਵਾਨ ਤਰੱਕੀ ਦੇ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਹਨ, ਇਸ ਲਈ ਦੱਖਣੀ ਏਸ਼ੀਆ ਦਾ ਭਵਿੱਖ ਟਕਰਾਅ ਦੀ ਬਜਾਏ ਸ਼ਾਂਤੀ ਅਤੇ ਸਾਂਝੀ ਤਰੱਕੀ ਨਾਲ ਤੈਅ ਹੋਣਾ ਚਾਹੀਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News