''ਬਮ-ਬਮ ਭੋਲੇ'' ਦੇ ਜੈਕਾਰਿਆਂ ਵਿਚਾਲੇ ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਰਵਾਨਾ, ਮਨੋਜ ਸਿਨਹਾ ਨੇ ਦਿਖਾਈ ਹਰੀ ਝੰਡੀ
Thursday, Jul 02, 2026 - 07:19 AM (IST)
ਜੰਮੂ : ਜੰਮੂ-ਕਸ਼ਮੀਰ ਦੇ ਉਪ ਰਾਜਪਾਲ (ਐੱਲ.ਜੀ.) ਮਨੋਜ ਸਿਨਹਾ ਨੇ ਅੱਜ ਸਵੇਰੇ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਅਮਰਨਾਥ ਯਾਤਰਾ 2026 ਦੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਕਸ਼ਮੀਰ ਘਾਟੀ ਲਈ ਰਵਾਨਾ ਕੀਤਾ। 'ਬਮ-ਬਮ ਭੋਲੇ' ਅਤੇ 'ਹਰ-ਹਰ ਮਹਾਦੇਵ' ਦੇ ਗੂੰਜਦੇ ਜੈਕਾਰਿਆਂ ਵਿਚਾਲੇ ਸ਼ਰਧਾਲੂਆਂ ਦਾ ਇਹ ਜੱਥਾ ਬੇਹੱਦ ਉਤਸ਼ਾਹ ਨਾਲ ਆਪਣੀ ਮੰਜ਼ਿਲ ਵੱਲ ਵਧਿਆ।
ਸੁਰੱਖਿਆ ਦੇ ਕੀਤੇ ਗਏ ਪੁਖ਼ਤਾ ਪ੍ਰਬੰਧ
ਯਾਤਰਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਵਾਰ ਬੇਹੱਦ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪਹਿਲਗਾਮ ਅਤੇ ਬਾਲਟਾਲ, ਦੋਵਾਂ ਰੂਟਾਂ ਦੀ ਨਿਗਰਾਨੀ ਲਈ ਕੇਂਦਰੀ ਸੁਰੱਖਿਆ ਬਲਾਂ ਦੀਆਂ 670 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਸੁਰੱਖਿਆ ਏਜੰਸੀਆਂ, ਸਨਾਈਪਰਾਂ ਅਤੇ ਕਮਾਂਡੋ ਦਸਤਿਆਂ ਰਾਹੀਂ ਚੱਪੇ-ਚੱਪੇ 'ਤੇ ਨਜ਼ਰ ਰੱਖੀ ਜਾ ਰਹੀ ਹੈ।
#WATCH | Jammu | J&K Lieutenant Governor Manoj Sinha flagged off the first batch of Shri Amarnathji Yatra 2026 pilgrims pic.twitter.com/tnTvzud1JH
— ANI (@ANI) July 1, 2026
57 ਦਿਨ ਚੱਲੇਗੀ ਪਵਿੱਤਰ ਯਾਤਰਾ
ਇਸ ਸਾਲ ਇਹ ਪਵਿੱਤਰ ਯਾਤਰਾ 57 ਦਿਨਾਂ ਤੱਕ ਚੱਲੇਗੀ। ਯਾਤਰਾ ਅਧਿਕਾਰਤ ਤੌਰ 'ਤੇ 3 ਜੁਲਾਈ ਤੋਂ ਦੋਵਾਂ ਰਸਤਿਆਂ (ਪਹਿਲਗਾਮ ਅਤੇ ਬਾਲਟਾਲ) ਤੋਂ ਸ਼ੁਰੂ ਹੋਵੇਗੀ ਅਤੇ 28 ਅਗਸਤ ਨੂੰ ਸਮਾਪਤ ਹੋਵੇਗੀ।
LG ਵੱਲੋਂ ਸਹੂਲਤਾਂ ਦਾ ਜਾਇਜ਼ਾ
ਸ੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਦੇ ਚੇਅਰਮੈਨ ਹੋਣ ਦੇ ਨਾਤੇ, ਐੱਲ. ਜੀ. ਮਨੋਜ ਸਿਨਹਾ ਨੇ ਖੁਦ ਸ਼ਰਧਾਲੂਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸੁਖਦ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਯਾਤਰੀਆਂ ਦੇ ਰਹਿਣ, ਸਿਹਤ ਸੇਵਾਵਾਂ, ਸਫਾਈ, ਬਿਜਲੀ ਅਤੇ ਪਾਣੀ ਦੀ ਸਪਲਾਈ ਵਰਗੀਆਂ ਸਾਰੀਆਂ ਜ਼ਰੂਰੀ ਸਹੂਲਤਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਹੈ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
#WATCH | J&K | Preparations for the Shri Amarnathji Yatra 2026 have been finalized, with all government departments, security agencies, and langar organisations fully geared up to ensure a safe, smooth, and comfortable pilgrimage for devotees.
— ANI (@ANI) July 2, 2026
Langar organisations have completed… pic.twitter.com/GpSYwsZR2O
ਮੌਕੇ 'ਤੇ ਮੌਜੂਦ ਪ੍ਰਮੁੱਖ ਸ਼ਖਸੀਅਤਾਂ
ਇਸ ਮੌਕੇ ਡੀ.ਜੀ.ਪੀ. ਨਲਿਨ ਪ੍ਰਭਾਤ, ਸਪੈਸ਼ਲ ਡੀ.ਜੀ. ਐੱਸ.ਜੇ.ਐੱਮ. ਗਿਲਾਨੀ, ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਅਤੇ ਹੋਰ ਸੀਨੀਅਰ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ। ਸ਼ਰਧਾਲੂਆਂ ਨੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
