ਆਪ੍ਰੇਸ਼ਨ ਸਿੰਧੂਰ ਦੇ 6 ਸ਼ਹੀਦਾਂ ਦੇ ਨਾਂ ਪਹਿਲੀ ਵਾਰ ਜਨਤਕ, ਇਨ੍ਹਾਂ ’ਚ 5 ਜ਼ਮੀਨੀ ਤੇ ਇਕ ਹਵਾਈ ਫੌਜ ਦਾ ਜਵਾਨ ਸ਼ਾਮਲ

Saturday, Jun 27, 2026 - 07:51 AM (IST)

ਆਪ੍ਰੇਸ਼ਨ ਸਿੰਧੂਰ ਦੇ 6 ਸ਼ਹੀਦਾਂ ਦੇ ਨਾਂ ਪਹਿਲੀ ਵਾਰ ਜਨਤਕ, ਇਨ੍ਹਾਂ ’ਚ 5 ਜ਼ਮੀਨੀ ਤੇ ਇਕ ਹਵਾਈ ਫੌਜ ਦਾ ਜਵਾਨ ਸ਼ਾਮਲ

ਨਵੀਂ ਦਿੱਲੀ (ਇੰਟ.) - ਸਰਕਾਰ ਨੇ ਪਹਿਲੀ ਵਾਰ ਅਧਿਕਾਰਤ ਤੌਰ ’ਤੇ ਉਨ੍ਹਾਂ 6 ਜਵਾਨਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ, ਜਿਨ੍ਹਾਂ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਇਨ੍ਹਾਂ ’ਚੋਂ 5 ਜਵਾਨ ਜ਼ਮੀਨੀ ਫੌਜ ਤੇ ਇਕ ਹਵਾਈ ਫੌਜ ਦਾ ਹੈ। ਇਹ ਸਰਹੱਦ ਪਾਰ ਫੌਜੀ ਕਾਰਵਾਈ ਪਿਛਲੇ ਸਾਲ ਮਈ ’ਚ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਅੱਤਵਾਦੀ ਢਾਂਚਿਆਂ ਨੂੰ ਤਬਾਹ ਕਰਨ ਲਈ ਸ਼ੁਰੂ ਕੀਤੀ ਗਈ ਸੀ। ਇਨ੍ਹਾਂ 6 ਸ਼ਹੀਦਾਂ ਦੇ ਨਾਂ ਨੈਸ਼ਨਲ ਵਾਰ ਮੈਮੋਰੀਅਲ ਵੈੱਬਸਾਈਟ ’ਚ ‘ਰੋਲ ਆਫ਼ ਆਨਰ’ ਵਾਲੇ ਹਿੱਸੇ ’ਚ ਪ੍ਰਕਾਸ਼ਿਤ ਕੀਤੇ ਗਏ ਹਨ। ਸਰਕਾਰ ਨੇ ਇਸ ਕਾਰਵਾਈ ਦੌਰਾਨ ਭਾਰਤੀ ਹਥਿਆਰਬੰਦ ਫੌਜਾਂ ਦੇ ਨੁਕਸਾਨ ਨੂੰ ਜਨਤਕ ਤੇ ਅਧਿਕਾਰਤ ਤੌਰ ’ਤੇ ਪਹਿਲੀ ਵਾਰ ਮੰਨਿਆ ਹੈ।

ਪੜ੍ਹੋ ਇਹ ਵੀ - 'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ ਸਕਦੇ..!' ਦਿੱਲੀ ਅਦਾਲਤ ਦੀ ਟਿੱਪਣੀ

ਜੰਗੀ ਸ਼ਹੀਦਾਂ ਦੀ ਯਾਦਗਾਰ ’ਤੇ ਉੱਕਰੇ ਹਨ ਨਾਂ
ਨੈਸ਼ਨਲ ਵਾਰ ਮੈਮੋਰੀਅਲ ਵੈੱਬਸਾਈਟ ਅਨੁਸਾਰ ਸ਼ਹੀਦਾਂ ਦੇ ਨਾਂ ਸਾਲ 2025 ਵਾਲੇ ਹਿੱਸੇ ’ਚ ਜੰਗੀ ਸ਼ਹੀਦਾਂ ਦੀ ਯਾਦਗਾਰ ਦੀ 3 ਡੀ ਵਾਲ ’ਤੇ ਉੱਕਰੇ ਹੋਏ ਹਨ। ਇਹ ‘ਵਾਲ’ ਉਨ੍ਹਾਂ ਫੌਜੀ ਜਵਾਨਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਦੇਸ਼ ਦੀ ਸੇਵਾ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਦੇਸ਼ ਲਈ ਸਰਬਉੱਚ ਕੁਰਬਾਨੀ ਦੇਣ ਵਾਲੇ ਇਨ੍ਹਾਂ 6 ਬਹਾਦਰ ਜਵਾਨਾਂ ’ਚ ਹੈੱਡਕੁਆਰਟਰ 10 ਇਨਫੈਂਟਰੀ ਬ੍ਰਿਗੇਡ ਦੇ ਸੂਬੇਦਾਰ ਮੇਜਰ ਪਵਨ ਕੁਮਾਰ, 4 ਜੰਮੂ ਤੇ ਕਸ਼ਮੀਰ ਲਾਈਟ ਇਨਫੈਂਟਰੀ ਦੇ ਰਾਈਫਲਮੈਨ ਸੁਨੀਲ ਕੁਮਾਰ (ਵੀਰ ਚੱਕਰ), 5 ਫੀਲਡ ਰੈਜੀਮੈਂਟ ਦੇ ਲਾਂਸ ਨਾਇਕ ਦਿਨੇਸ਼ ਕੁਮਾਰ, 851 ਲਾਈਟ ਰੈਜੀਮੈਂਟ ਦੇ ਏਵੀਏਸ਼ਨ ਟੈਕਨੀਸ਼ੀਅਨ ਮੂਡ ਮੁਰਲੀ ਨਾਇਕ, 237 ਫੀਲਡ ਵਰਕਸ਼ਾਪ ਕੰਪਨੀ ਦੇ ਹਵਲਦਾਰ ਸੁਨੀਲ ਕੁਮਾਰ ਸਿੰਘ, ਸਾਰਜੈਂਟ ਸੁਰੇਂਦਰ ਕੁਮਾਰ, ਵਾਯੂ ਸੈਨਾ ਮੈਡਲ (39 ਵਿੰਗ) ਸ਼ਾਮਲ ਹਨ।

ਪੜ੍ਹੋ ਇਹ ਵੀ - ਵਾਹਨ ਚਾਲਕਾਂ ਲਈ Good News : ਹੁਣ AI ਦੇ ਹੱਥ ਪ੍ਰਦੂਸ਼ਣ ਦੀ ਕਮਾਨ ! ਸੰਭਾਲੇਗਾ ਹਾਈਵੇ ਦਾ ਟਰੈਫ਼ਿਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News